ਭਾਰਤੀ ਤੈਰਾਕ ਸ਼੍ਰੀਹਰੀ ਅਤੇ ਧੀਨਿਧੀ ''ਯੂਨੀਵਰਸੈਲਿਟੀ ਕੋਟਾ'' ਰਾਹੀਂ ਓਲੰਪਿਕ ''ਚ ਹਿੱਸਾ ਲੈਣਗੇ : SFI

Wednesday, Jun 26, 2024 - 05:09 PM (IST)

ਭਾਰਤੀ ਤੈਰਾਕ ਸ਼੍ਰੀਹਰੀ ਅਤੇ ਧੀਨਿਧੀ ''ਯੂਨੀਵਰਸੈਲਿਟੀ ਕੋਟਾ'' ਰਾਹੀਂ ਓਲੰਪਿਕ ''ਚ ਹਿੱਸਾ ਲੈਣਗੇ : SFI

ਨਵੀਂ ਦਿੱਲੀ- ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਅਤੇ 14 ਸਾਲਾ ਧਨੀਧੀ ਦੇਸਿੰਘੂ 'ਯੂਨੀਵਰਸਿਟੀ ਕੋਟਾ' ਰਾਹੀਂ ਪੈਰਿਸ ਓਲੰਪਿਕ 2024 'ਚ ਹਿੱਸਾ ਲੈਣਗੇ। ਤੈਰਾਕੀ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਨੇ ਬੁੱਧਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਸ਼੍ਰੀਹਰੀ ਨਟਰਾਜ ਅਤੇ 14 ਸਾਲਾ ਧਨੀਧੀ ਦੇਸਿੰਘੂ 'ਯੂਨੀਵਰਸਿਟੀ ਕੋਟਾ' ਰਾਹੀਂ ਪੈਰਿਸ ਓਲੰਪਿਕ ਵਿੱਚ ਤੈਰਾਕੀ ਵਿੱਚ ਹਿੱਸਾ ਲੈਣਗੇ। ਪੁਰਸ਼ਾਂ ਦੀ 100 ਬੈਕਸਟ੍ਰੋਕ ਮੁਕਾਬਲੇ 'ਚ ਨਟਰਾਜ, ਜਦਕਿ ਮਹਿਲਾ ਵਰਗ ਦੀ ਧੀਨਿਧੀ ਔਰਤਾਂ ਦੇ 200 ਮੀਟਰ ਫ੍ਰੀਸਟਾਈਲ ਮੁਕਾਬਲੇ 'ਚ ਹਿੱਸਾ ਲਵੇਗੀ। ਐੱਸਐੱਫਆਈ ਵਿਕਲਪ ਦੇ ਤੌਰ 'ਤੇ ਦੋਵਾਂ ਜੈਂਡਰ ਲਈ ਯੂਨੀਵਰਸੈਲਿਟੀ ਕੋਟੇ ਦੇ ਲਈ ਬੇਨਤੀ ਕੀਤੀ ਸੀ।

ਵਿਸ਼ਵ ਐਕੁਆਟਿਕਸ ਕਲੀਅਰੈਂਸ ਲਈ ਯੂਨੀਵਰਸੈਲਿਟੀ ਸਥਾਨਾਂ ਦੀ ਪੁਸ਼ਟੀ ਕਰਨ ਦੀ ਅੰਤਮ ਤਾਰੀਖ 3 ਜੁਲਾਈ ਹੈ ਅਤੇ 4 ਜੁਲਾਈ ਤੱਕ ਐੱਨਓਸੀ ਨੂੰ ਸਵੀਕਾਰ ਕਰਨਾ ਹੋਵੇਗਾ। ਐੱਸਐੱਫਆਈ ਨੇ ਦੱਸਿਆ ਕਿ ਸ੍ਰੀਹਰੀ ਅਤੇ ਦੇਸ਼ਸਿੰਘੂ ਦੇ ਨਾਂ ਸਵੀਕਾਰ ਕਰ ਲਏ ਗਏ ਹਨ। ਟੋਕੀਓ 2020 ਤੋਂ ਬਾਅਦ ਸ਼੍ਰੀਹਰੀ ਨਟਰਾਜ ਦਾ ਇਹ ਦੂਜਾ ਓਲੰਪਿਕ ਹੈ। ਜਦੋਂ ਕਿ ਦੇਸਿੰਘੂ ਪੈਰਿਸ ਵਿੱਚ ਓਲੰਪਿਕ ਦੀ ਸ਼ੁਰੂਆਤ ਕਰਨਗੇ। ਪੈਰਿਸ ਓਲੰਪਿਕ 2024 ਦੇ ਤੈਰਾਕੀ ਮੁਕਾਬਲੇ 27 ਜੁਲਾਈ ਤੋਂ 4 ਅਗਸਤ ਦੇ ਵਿਚਕਾਰ ਪੈਰਿਸ ਲਾ ਡਿਫੈਂਸ ਏਰਿਨਾ 'ਚ ਆਯੋਜਿਤ ਕੀਤੀ ਜਾਵੇਗੀ।
 


author

Aarti dhillon

Content Editor

Related News