ਭਾਰਤੀ ਤੈਰਾਕ ਕੁਸ਼ਾਗਰ ਨੇ ਓਲੰਪਿਕ 2020 ਲਈ ਬੀ-ਕਟ ਹਾਸਲ ਕੀਤਾ

Sunday, Apr 07, 2019 - 07:38 PM (IST)

ਨਵੀਂ ਦਿੱਲੀ— ਭਾਰਤੀ ਤੈਰਾਕ ਕੁਸ਼ਾਗਰ ਰਾਵਤ ਨੇ ਬੈਂਕਾਕ ਵਿਚ ਸਪੀਡੋ ਥਾਈਲੈਂਡ ਉਮਰ ਵਰਗ ਚੈਂਪੀਅਨਸ਼ਿਪ ਦੇ 800 ਮੀਟਰ ਫ੍ਰੀ ਸਟਾਈਲ ਵਰਗ ਵਿਚ 08:07.99 ਦਾ ਸਮਾਂ ਕੱਢ ਕੇ ਇਸ ਸਾਲ ਫਿਨਾ ਵਿਸ਼ਵ ਚੈਂਪੀਅਨਸ਼ਿਪ ਤੇ 2020 ਟੋਕੀਓ ਓਲੰਪਿਕ ਲਈ ਬੀ-ਕਟ ਹਾਸਲ ਕਰ ਲਿਆ ਹੈ। ਵਿਸ਼ਵ ਚੈਂਪੀਅਨਸ਼ਿਪ 2019 ਵਿਚ ਪੁਰਸ਼ਾਂ ਦੀ 800 ਮੀਟਰ ਫ੍ਰੀ ਸਟਾਈਲ ਲਈ ਬੀ-ਕਟ ਦਾ ਸਮਾਂ 08:10.91 ਤੇ ਟੋਕੀਓ ਓਲੰਪਿਕ ਲਈ 08:08.54 ਹੈ। ਕੁਸ਼ਾਗਰ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ 400 ਮੀਟਰ ਫ੍ਰੀ ਸਟਾਈਲ ਲਈ ਵੀ ਬੀ-ਕਟ ਹਾਸਲ ਕੀਤਾ। ਉਸ ਨੇ 03:56.10 ਦਾ ਸਮਾਂ ਕੱਢਿਆ। ਵਿਸ਼ਵ ਚੈਂਪੀਅਨਸ਼ਿਪ ਲਈ ਬੀ-ਕਟ ਕੁਆਲੀਫਾਇੰਗ ਸਮਾਂ 03:56.14 ਹੈ।


Related News