ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਲਈ ਭਾਰਤੀ ਟੀਮ ਦੀ ਚੋਣ 18 ਨੂੰ
Friday, Nov 15, 2019 - 10:01 PM (IST)

ਚੰਡੀਗਡ਼੍ਹ (ਭੁੱਲਰ)- ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੀ ਚੋਣ 18 ਨਵੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਸਟੇਡੀਅਮ, ਜਲੰਧਰ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਖੇਡ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਲਈ ਚੋਣ ਟ੍ਰਾਇਲ 18 ਨਵੰਬਰ ਨੂੰ ਸਵੇਰੇ ਸ਼ੁਰੂ ਹੋਣਗੇ। ਟੀਮ ਲਈ ਚੋਣ ਕਮੇਟੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਢੂਖੇਡ਼ਾ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ। ਬੁਲਾਰੇ ਅਨੁਸਾਰ ਚੁਣੇ ਗਏ ਖਿਡਾਰੀਆਂ ਦਾ 15 ਦਿਨ ਦਾ ਕੋਚਿੰਗ ਕੈਂਪ ਵੀ ਲਾਇਆ ਜਾਵੇਗਾ।