ਭਾਰਤੀ ਨਿਸ਼ਾਨੇਬਾਜ਼ ਨਹੀਂ ਜਾਣਗੇ ਇਕਾਂਤਵਾਸ ’ਚ, ਛੇਤੀ ਸ਼ੁਰੂ ਕਰਨਗੇ ਅਭਿਆਸ

Saturday, Jul 17, 2021 - 07:07 PM (IST)

ਭਾਰਤੀ ਨਿਸ਼ਾਨੇਬਾਜ਼ ਨਹੀਂ ਜਾਣਗੇ ਇਕਾਂਤਵਾਸ ’ਚ, ਛੇਤੀ ਸ਼ੁਰੂ ਕਰਨਗੇ ਅਭਿਆਸ

ਨਵੀਂ ਦਿੱਲੀ— ਭਾਰਤੀ ਨਿਸ਼ਾਨੇਬਾਜ਼ਾਂ ਨੂੰ ਓਲੰਪਿਕ ਖੇਡਾਂ ਤੋਂ ਪਹਿਲਾਂ ਇਕਾਂਤਵਾਸ ’ਤੇ ਰਹਿਣ ’ਤੇ ਲੋੜ ਨਹੀਂ ਹੈ ਤੇ ਉਹ 19 ਜੁਲਾਈ ਤੋਂ ਅਭਿਆਸ ਸ਼ੁਰੂ ਕਰ ਦੇਣਗੇ। ਭਾਰਤੀ ਨਿਸ਼ਾਨੇਬਾਜ਼ੀ ਦਲ ਸ਼ਨੀਵਾਰ ਨੂੰ ਤੜਕੇ ਖੇਡ ਪਿੰਡ ਪਹੁੰਚਿਆ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਕਮਰੇ ਦਿੱਤੇ ਗਏ। ਨਿਸ਼ਾਨੇਬਾਜ਼ੀ ਦੇ ਮੁਕਾਬਲੇ ਓਸਾਕਾ ਸ਼ੂਟਿੰਗ ਰੇਂਜ ’ਤੇ ਹੋਣਗੇ ਜੋ ਕਿ ਉੱਤਰ-ਪੱਛਮੀ ਟੋਕੀਓ ’ਚ ਸੈਈਤਾਮਾ ’ਚ ਸਥਿਤ ਹੈ। ਇਸੇ ਸਥਾਨ ’ਤੇ 1964 ਓਲੰਪਿਕ ’ਚ ਵੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾਵਾਂ ਹੋਈਆਂ ਸਨ।

ਭਾਰਤੀ ਰਾਸ਼ਟਰੀ ਸੰਘ (ਐੱਨ. ਆਰ. ਏ. ਆਈ.) ਦੇ ਸਕੱਤਰ ਰਾਜੀਵ ਭਾਟੀਆ ਨੇ ਕਿਹਾ ਕਿ ਭਾਰਤੀ ਭਾਰਤੀ ਨਿਸ਼ਾਨੇਬਾਜ਼ੀ ਟੀਮ ਨੂੰ ਇਕਾਂਤਵਾਸ ’ਚ ਰਹਿਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਕ੍ਰੋਏਸ਼ੀਆ ਤੋਂ ਉੱਥੇ ਪਹੁੰਚੇ ਹਨ। ਨਾਰਿਤਾ ਹਵਾਈ ਅੱਡੇ ’ਤੇ ਸਹਿਜਤਾ ਨਾਲ ਸਾਰੀ ਰਸਮੀ ਕਾਰਵਾਈ ਪੂਰੀ ਕੀਤੀ ਗਈ ਤੇ ਨਿਸ਼ਾਨੇਬਾਜ਼ੀ ਦਲ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ। ਖਿਡਾਰੀ ਸੋਮਵਾਰ ਨੂੰ ਸ਼ੂਟਿੰਗ ਰੇਂਜ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਰਪ ਤੋਂ ਲੰਬੇ ਸਫ਼ਰ ਦੇ ਬਾਅਦ ਖਿਡਾਰੀ ਥੱਕ ਗਏ ਹਨ। ਉਹ ਆਰਾਮ ਕਰਨ ਦੇ ਬਾਅਦ ਅਭਿਆਸ ਸ਼ੁਰੂ ਕਰਨਗੇ। ਓਲੰਪਿਕ ਖੇਡ 23 ਜੁਲਾਈ ਤੋਂ ਸ਼ੁਰੂ ਹੋ ਕੇ 8 ਅਗਸਤ ਨੂੰ ਖ਼ਤਮ ਹੋਣਗੇ। ਭਾਰਤ ਦੇ ਹੋਰ ਖੇਡਾਂ ਦੇ ਖਿਡਾਰੀ ਟੋਕੀਓ ਓਲੰਪਿਕ ਲਈ ਜਾਪਾਨ ਜਾ ਰਹੇ ਹਨ ਤੇ ਉਨ੍ਹਾਂ ਨੂੰ ਟੋਕੀਓ ਪਹੁੰਚਣ ’ਤੇ ਤਿੰਨ ਦਿਨ ਤਕ ਇਕਾਂਤਵਾਸ ’ਤੇ ਰਹਿਣਾ ਹੋਵੇਗਾ।


author

Tarsem Singh

Content Editor

Related News