ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਲਾਘਾਯੋਗ ਪ੍ਰਦਰਸ਼ਨ ਜਾਰੀ, ਦਿਵਾਏ ਦੋ ਹੋਰ ਤਮਗੇ

Thursday, Sep 13, 2018 - 12:01 PM (IST)

ਚਾਂਗਵੋਨ— ਉਦੇਵੀਰ ਸਿੰਘ ਨੇ ਜੂਨੀਅਰ ਪੁਰਸ਼ 25 ਮੀਟਰ ਪਿਸਟਲ ਮੁਕਾਬਲੇ 'ਚ ਨਿੱਜੀ ਸੋਨ ਤਮਗਾ ਜਿੱਤਣ ਦੇ ਇਲਾਵਾ ਵੀਰਵਾਰ ਨੂੰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਨੂੰ ਟੀਮ ਮੁਕਾਬਲੇ ਦਾ ਸੋਨ ਤਮਗਾ ਦਿਵਾਉਣ 'ਚ ਵੀ ਮਦਦ ਕੀਤੀ। 16 ਸਾਲਾਂ ਦੇ ਉਦੇਵੀਰ ਨੇ ਨਿੱਜੀ ਵਰਗ 'ਚ 587 (ਪ੍ਰੀਸੀਜਨ 'ਚ 291 ਅਤੇ ਰੈਪਿਡ 'ਚ 296) ਦਾ ਸਕੋਰ ਬਣਾ ਕੇ ਅਮਰੀਕਾ ਦੇ ਹੈਨਰੀ ਲੇਵਰੇਟ (584) ਅਤੇ ਕੋਰੀਆ ਦੇ ਲੀ ਜੇਈਕਿਊਨ (582) ਨੂੰ ਪਛਾੜ ਕੇ ਸੋਨ ਤਮਗਾ ਜਿੱਤਿਆ। ਭਾਰਤ ਦੇ ਹੀ ਵਿਜੇਵੀਰ ਸਿੱਧੂ 581 ਅੰਕ ਦੇ ਨਾਲ ਚੌਥੇ ਸਥਾਨ 'ਤੇ ਰਹੇ। ਰਾਜਕੰਵਰ ਸਿੰਘ ਸੰਧੂ ਨੇ 568 ਅੰਕ ਦੇ ਨਾਲ 20ਵਾਂ ਸਥਾਨ ਹਾਸਲ ਕੀਤਾ। ਭਾਰਤੀ ਤਿਕੜੀ ਨੇ 1736 ਅੰਕ ਦੇ ਨਾਲ ਟੀਮ ਦਾ ਸੋਨ ਤਮਗਾ ਜਿੱਤਿਆ। ਚੀਨ ਨੇ 1730 ਅੰਕ ਦੇ ਨਾਲ ਚਾਂਦੀ ਜਦਕਿ ਕੋਰੀਆ ਨੇ 1721 ਅੰਕ ਦੇ ਨਾਲ ਕਾਂਸੀ ਤਮਗਾ ਹਾਸਲ ਕੀਤਾ। 

ਸੀਨੀਅਰ ਮੁਕਾਬਲੇ 'ਚ ਸ਼ੀਰਾਜ ਸ਼ੇਖ ਪੁਰਸ਼ ਸਕੀਟ ਕੁਲਾਲੀਫਿਕੇਸ਼ਨ ਦੇ ਪਹਿਲੇ ਦਿਨ ਦੇ ਬਾਅਦ 49 ਅੰਕ ਦੇ ਨਾਲ ਅੱਠਵੇਂ ਸਥਾਨ 'ਤੇ ਰਹੇ। ਅੰਗਦ ਵੀਰ ਸਿੰਘ 47 ਦੇ ਸਕੋਰ ਦੇ ਨਾਲ 69ਵੇਂ ਜਦਕਿ ਮੇਰਾਜ ਅਹਿਮਦ 41 ਦੇ ਸਕੋਰ ਦੇ ਨਾਲ 79ਵੇਂ ਸਥਾਨ 'ਤੇ ਹਨ। ਭਾਰਤੀ ਟੀਮ 137 ਅੰਕ ਦੇ ਨਾਲ 16ਵੇਂ ਸਥਾਨ 'ਤੇ ਚਲ ਰਹੀ ਹੈ। ਭਾਰਤ ਨੂੰ 25 ਮੀਟਰ ਸੇਂਟਰ ਫਾਇਰ ਪਿਸਟਲ 'ਚ ਕੋਈ ਵੀ ਤਮਗਾ ਨਹੀਂ ਮਿਲਿਆ। ਭਾਰਤੀ ਟੀਮ 9 ਸੋਨ, 8 ਚਾਂਦੀ ਅਤੇ 7 ਕਾਂਸੀ ਤਮਗਿਆਂ ਦੇ ਨਾਲ ਕੁੱਲ  24 ਤਮਗੇ ਜਿੱਤ ਕੇ ਚੌਥੇ ਸਥਾਨ 'ਤੇ ਚਲ ਰਹੀ ਹੈ। ਕੌਮਾਂਤਰੀ ਨਿਸ਼ਾਨੇਬਾਜ਼ ਖੇਡ ਮਹਾਸੰਘ ਦੀ ਇਸ ਸਨਮਾਨਯੋਗ ਪ੍ਰਤੀਯੋਗਿਤਾ 'ਚ ਭਾਰਤ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਭਾਰਤ ਟੋਕੀਓ ਓਲੰਪਿਕ 2020 ਦੀ ਇਸ ਪਹਿਲੀ ਕੁਆਲੀਫਾਇੰਗ ਪ੍ਰਤੀਯੋਗਿਤਾ ਤੋਂ 2 ਕੋਟਾ ਸਥਾਨ ਹਾਸਲ ਕਰਨ 'ਚ ਸਫਲ ਰਿਹਾ ਹੈ।


Related News