‘ਬਿਨਾ ਵਿਦੇਸ਼ੀ ਕ੍ਰਿਕਟਰ IPL’ ਸਈਅਦ ਮੁਸ਼ਤਾਕ ਅਲੀ ਟਰਾਫ਼ੀ ਬਣ ਜਾਵੇਗਾ’
Saturday, May 22, 2021 - 07:25 PM (IST)
ਸਪੋਰਟਸ ਡੈਸਕ— ਕੋਰੋਨਾ ਵਾਇਰਸ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਬੀਤੇ ਦਿਨਾਂ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਮੁਲਤਵੀ ਕਰਨਾ ਪਿਆ ਸੀ। ਹੁਣ ਆਈ. ਪੀ. ਐੱਲ. ਦੇ ਬਚੇ ਹੋਏ ਮੈਚਾਂ ਨੂੰ ਇੰਗਲੈਂਡ ਜਾਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਕਰਵਾਉਣ ਦੀ ਯੋਜਨਾ ’ਤੇ ਕੰਮ ਚਲ ਰਿਹਾ ਹੈ। ਪਰ ਇਸ ਵਿਚਾਲੇ ਖ਼ਬਰ ਹੈ ਕਿ ਕਈ ਵਿਦੇਸ਼ੀ ਖਿਡਾਰੀ ਆਈ. ਪੀ. ਐੱਲ. ’ਚ ਹਿੱਸਾ ਨਹੀਂ ਲੈ ਸਕਣਗੇ। ਇਸ ’ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਆਈ. ਪੀ. ਐੱਲ. ਸਿਰਫ਼ ਸਈਅਦ ਮੁਸ਼ਤਾਕ ਅਲੀ ਟਰਾਫ਼ੀ ਬਣ ਕੇ ਰਹਿ ਜਾਵੇਗਾ ਜਿਸ ’ਚ ਸਿਰਫ਼ ਭਾਰਤੀ ਖਿਡਾਰੀ ਹਿੱਸਾ ਲੈਂਦੇ ਹਨ।
ਇਹ ਵੀ ਪੜ੍ਹੋ : ਦੁਬਈ ’ਚ ਭਾਰਤੀ ਬਾਕਸਿੰਗ ਟੀਮ ਦੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਮੈਰੀ ਕਾਮ ਸਮੇਤ ਕਈ ਮੁੱਕੇਬਾਜ਼ ਸਨ ਮੌਜੂਦ
ਆਈ. ਪੀ. ਐੱਲ. ਦੇ ਜ਼ਿਆਦਾਤਰ ਖਿਡਾਰੀ ਆਸਟਰੇਲੀਆ, ਇੰਗਲੈਂਡ ਤੇ ਵੈਸਟਇੰਡੀਜ਼ ਦੇ ਹਨ। ਇਸ ਲਈ ਮੈਨੂੰ ਨਿੱਜੀ ਤੌਰ ’ਤੇ ਲਗਦਾ ਹੈ ਕਿ ਇਸ ਲੀਗ ਦਾ ਆਯੋਜਨ ਨਹੀਂ ਹੋਵੇਗਾ। ਬਿਨਾ ਵਿਦੇਸ਼ੀ ਪਲੇਅਰਸ ਦੇ ਆਈ. ਪੀ. ਐੱਲ. ਸਈਅਦ ਮੁਸ਼ਤਾਕ ਅਲੀ ਟਰਾਫ਼ੀ ਜਿਹਾ ਬਣ ਕੇ ਰਹਿ ਜਾਵੇਗਾ। ਆਈ. ਪੀ. ਐੱਲ. ਦੌਰਾਨ ਰਿਧੀਮਾਨ ਸਾਹਾ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਸਾਹਾ ਦੇ ਇਲਾਵਾ ਦਿੱਲੀ ਕੈਪੀਟਲਸ ਦੇ ਸਪਿਨਰ ਅਮਿਤ ਮਿਸ਼ਰਾ ਨੂੰ ਵੀ 4 ਮਈ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਹੀ ਆਈ. ਪੀ. ਐੱਲ. ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।