''ਦਿ ਹੰਡਰਡ'' ਵਿਚ ਭਾਰਤੀ ਖਿਡਾਰੀਆਂ ਦਾ ਖੇਡਣਾ ਸ਼ੱਕੀ : ECB

Saturday, Feb 23, 2019 - 03:25 AM (IST)

''ਦਿ ਹੰਡਰਡ'' ਵਿਚ ਭਾਰਤੀ ਖਿਡਾਰੀਆਂ ਦਾ ਖੇਡਣਾ ਸ਼ੱਕੀ : ECB

ਲੰਡਨ— ਭਾਰਤ ਤੇ ਵੈਸਟਇੰਡੀਜ਼ ਦਾ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ 100 ਗੇਂਦਾਂ ਦੇ ਕ੍ਰਿਕਟ ਸਵਰੂਪ 'ਦਿ ਹੰਡਰਡ' ਵਿਚ ਖੇਡਣ ਦੀ ਸੰਭਾਵਨਾ ਨਹੀਂ ਹੈ। ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਟਾਮ ਹੈਰੀਸਨ ਨੇ ਸ਼ੁੱਕਰਵਾਰ ਇਹ ਗੱਲ ਕਹੀ। 
'ਦਿ ਹੰਡਰਡ' ਜੁਲਾਈ-ਅਗਸਤ 2020 ਵਿਚ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ 8 ਟੀਮਾਂ ਹਿੱਸਾ ਲੈਣਗੀਆਂ। ਇਸ ਮੁਕਾਬਲੇ ਵਿਚ ਹਰੇਕ ਪਾਰੀ 100 ਗੇਂਦਾਂ ਤਕ ਚੱਲੇਗੀ ਤੇ ਹਰੇਕ 10 ਗੇਂਦਾਂ ਤੋਂ ਬਾਅਦ ਪਾਸਾ ਬਦਲ ਦਿੱਤਾ ਜਾਵੇਗਾ। ਗੇਂਦਬਾਜ਼ ਲਗਾਤਾਰ 5 ਜਾਂ 10 ਗੇਂਦਾਂ ਕਰ ਸਕਦੇ ਹਨ। ਹਰੇਕ ਗੇਂਦਬਾਜ਼ ਹਰ ਮੈਚ ਵਿਚ ਵੱਧ ਤੋਂ ਵੱਧ 20 ਗੇਂਦਾਂ ਕਰ ਸਕਦਾ ਹੈ। 
ਭਾਰਤੀ ਖਿਡਾਰੀ ਇੰਗਲਿਸ਼ ਕਾਊਂਟੀ ਕ੍ਰਿਕਟ ਵਿਚ ਹਿੱਸਾ ਲੈਂਦੇ ਰਹੇ ਹਨ ਪਰ ਬੀ. ਸੀ. ਸੀ. ਆਈ. ਤੇ ਉਨ੍ਹਾਂ ਨੂੰ ਵਿਦੇਸ਼ਾਂ ਦੀ ਕਿਸੇ ਟੀ-20 ਲੀਗ ਵਿਚ ਖੇਡਣ ਦੀ ਮਨਜ਼ੂਰੀ ਨਹੀਂ ਦਿੰਦਾ ਤੇ ਉਹ ਸਿਰਫ ਆਈ. ਪੀ. ਐੱਲ. ਵਿਚ ਖੇਡਦੇ ਹਨ।  ਦਿ ਹੰਡਰਡ ਤੇ ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੀਆਂ ਮਿਤੀਆਂ ਵਿਚ ਟਕਰਾਅ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਦੌਰਾਨ ਵੈਸਟਇੰਡੀਜ਼ ਨੇ ਕੁਝ ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਵੀ ਕਰਨੀ ਹੈ, ਜਿਸ ਨਾਲ ਉਸ ਦਾ ਇਸ ਟੂਰਨਾਮੈਂਟ ਵਿਚ ਖੇਡਣਾ ਸ਼ੱਕੀ ਹੈ।


author

Gurdeep Singh

Content Editor

Related News