ਭਾਰਤੀ ਖਿਡਾਰੀਆਂ ਨੂੰ ਓਲੰਪਿਕ ’ਚ ਕੋਈ ਸਮੱਸਿਆ ਤੇ ‘ਲਾਜਿਸਟਿਕਲ’ ਚੁਣੌਤੀ ਨਹੀਂ ਮਿਲੇਗੀ : IOA
Thursday, Jan 18, 2024 - 08:05 PM (IST)
ਨਵੀਂ ਦਿੱਲੀ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਵੀਰਵਾਰ ਨੂੰ ਪਿਛਲੇ ਤਜਰਬੇ ਤੋਂ ਸਬਕ ਲੈਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਪੈਰਿਸ ਓਲੰਪਿਕ ਲਈ ਖਿਡਾਰੀਆਂ ਦੀ ਸਹੂਲਤ ਦਾ ਧਿਆਨ ਰੱਖਦੇ ਹੋਏ ਕਈ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਵੱਡੇ ਟੂਰਨਾਮੈਂਟ ਦੌਰਾਨ ‘ਲਾਜਿਸਟਿਕ’ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- ਪ੍ਰਗਿਆਨੰਦਾ ਨੇ ਵਿਸ਼ਵ ਚੈਂ ਹੈਪੀਅਨ ਲੀਰੇਨ ਨੂੰ ਹਰਾਇਆ, ਆਨੰਦ ਨੂੰ ਪਿੱਛੇ ਛੱਡਿਆ, ਬਣਿਆ ਨੰਬਰ ਇਕ ਭਾਰਤੀ
ਇਨ੍ਹਾਂ ਉਪਾਵਾਂ ’ਚ ਖਿਡਾਰੀਆਂ, ਖਾਸ ਕਰ ਕੇ ਗੋਲਫਰਾਂ ਦੇ ਰਹਿਣ ਲਈ ਰਿਹਾਇਸ਼ ਦੇ ਪ੍ਰਬੰਧ ਸ਼ਾਮਲ ਹਨ, ਜਿਨ੍ਹਾਂ ਨੂੰ ਮੁਕਾਬਲੇ ਵਾਲੀ ਥਾਂ ਦੇ ਨੇੜੇ ਠਹਿਰਾਇਆ ਜਾਵੇ।
ਇਹ ਵੀ ਪੜ੍ਹੋ- ਭਾਰਤ 'ਚ ਸੀਰੀਜ਼ ਜਿੱਤਣ ਲਈ ਪ੍ਰਸ਼ੰਸਕ ਬਣਾਓ : ਇੰਗਲੈਂਡ ਦੇ ਸਾਬਰਾ ਤੇਜ਼ ਗੇਂਦਬਾਜ਼
ਇਨ੍ਹਾਂ ’ਚ ਖੇਲ ਗਾਂਵ ’ਚ ਭਾਰਤੀ ਖਿਡਾਰੀਆਂ ਦੀ ਲੋੜ ਅਨੁਸਾਰ ‘ਰੀਹੈਬ’ ਉਪਕਰਣ ਲਾਉਣਾ ਅਤੇ ਪੈਰਿਸ ਜਾਣ ਵਾਲੇ ਖਿਡਾਰੀਆਂ ਨੂੰ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਲਈ ਮਾਹਿਰਾਂ ਦੀ ਭਰਤੀ ਕਰਨਾ ਵੀ ਸ਼ਾਮਲ ਹੈ। ਹੁਣ ਤੱਕ 17 ਨਿਸ਼ਾਨੇਬਾਜ਼ਾਂ ਸਮੇਤ 49 ਖਿਡਾਰੀਆਂ ਤੇ ਪੁਰਸ਼ਾਂ ਦੀ ਹਾਕੀ ਟੀਮ ਨੇ ਜੁਲਾਈ-ਅਗਸਤ ’ਚ ਹੋਣ ਵਾਲੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਆਉਣ ਵਾਲੇ ਮਹੀਨਿਆਂ ’ਚ ਇਹ ਗਿਣਤੀ ਵਧੇਗੀ ਅਤੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਮੀਦਾਂ ਵੀ ਬਹੁਤ ਜ਼ਿਆਦਾ ਹੋਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।