ਫਿਟਨੈਸ ''ਚ ਪਿਛੜ ਜਾਂਦੇ ਹਨ ਭਾਰਤੀ ਖਿਡਾਰੀ: ਮਹਿੰਦਰ ਸਿੰਘ ਧੋਨੀ
Saturday, Mar 17, 2018 - 05:45 PM (IST)
ਨਵੀਂ ਦਿੱਲੀ (ਬਿਊਰੋ)- ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਦੇਸ਼ 'ਚ ਪ੍ਰਤਿਭਾ ਦੀ ਕਮੀ ਨਹੀਂ ਹੈ, ਪਰ ਖੇਡਾਂ 'ਚ ਅਗੇ ਵਧਣ ਲਈ ਪ੍ਰਤਿਭਾ ਨੇ ਨਾਲ ਸਰੀਰਕ ਫਿਟਨੈਸ ਵੀ ਜ਼ਰੂਰੀ ਹੈ। ਭਾਰਤੀ ਟੀਮ ਨੂੰ ਖਾਸ ਮਕਾਮ ਦਿਵਾਉਣ ਵਾਲੇ ਸਾਬਕਾ ਕਪਤਾਨ ਨੇ ਸ਼ਨੀਵਾਰ ਸਪੋਰਟਸ ਗਲੈਕਸੀ ਦਾ ਉਦਘਾਟਨ ਕਰਨ ਦੇ ਬਾਅਦ ਕਿਹਾ ਕਿ ਕਿਸੀ ਵੀ ਖੇਡ ਦੇ ਲਈ ਪ੍ਰਤਿਭਾ ਦੇ ਨਾਲ-ਨਾਲ ਬਿਹਤਰ ਫਿਟਨੈਸ ਹੋਣੀ ਜ਼ਰੂਰੀ ਹੈ। ਭਾਰਤ 'ਚ ਪ੍ਰਤਿਭਾ ਦੀ ਕਮੀ ਨਹੀਂ ਹੈ, ਪਰ ਫਿਟਨੈਸ ਦੇ ਮਾਮਲੇ 'ਚ ਉਹ ਪਿਛੜ ਜਾਂਦੇ ਹਨ। ਧੋਨੀ ਨੇ ਕਿਹਾ ਕਿ ਖੇਡਾਂ 'ਚ ਫਿਟਨੈਸ ਹੀ ਸਭ ਕੁਝ ਹੈ। ਜੇਕਰ ਫਿਟ ਹੋ ਤਾਂ ਇਹ ਤੈਅ ਹੈ ਕਿ ਤੁਸੀਂ ਕਿਸੀ ਵੀ ਖੇਡ 'ਚ ਮਾਹਰ ਬਣ ਜਾਵੋਗੇ। ਇਸਦੇ ਲਈ ਤੁਹਾਨੂੰ ਜ਼ਿਆਦਾ ਸਮੇਂ ਨਹੀਂ ਲਗੇਗਾ। ਧੋਨੀ ਨੇ ਕਿਹਾ ਕਿ ਪਹਿਲਾਂ ਤਾਂ ਮਾਂ-ਬਾਪ ਬੱਚਿਆਂ ਨੂੰ ਖੇਡਣ 'ਤੇ ਡਾਂਟਦੇ ਸਨ, ਪਰ ਹੁਣ ਖੁਦ ਹੀ ਬਚਿਆਂ ਨੂੰ ਲੈ ਕੇ ਮੈਦਾਨ 'ਤੇ ਆ ਜਾਂਦੇ ਹਨ। ਮਾਤਾ-ਪਿਤਾ ਬਚਿਆਂ ਨੂੰ ਇਨ੍ਹੀਂ ਸਹੂਲੀਅਤ ਦੇ ਰਹੇ ਹਨ ਕਿ ਬੱਚੇ ਗਰਮੀ ਅਤੇ ਲੂਹ 'ਚ ਮੈਦਾਨ 'ਤੇ ਨਹੀਂ ਟਿਕ ਸਕਦੇ ਜਦਕਿ ਬੱਚੇ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕ੍ਰਿਕਟਰ ਨਹੀਂ ਹੁੰਦੇ ਤਾਂ ਜ਼ਰੂਰ ਫੁੱਟਬਾਲ ਜਾਂ ਬੈਡਮਿੰਟਨ ਖਿਡਾਰੀ ਹੀ ਹੁੰਦੇ। ਸਕੂਲ ਦੇ ਦਿਨਾਂ 'ਚ ਉਸਦਾ ਮਨ ਫੁੱਟਬਾਲ ਅਤੇ ਬੈਡਮਿੰਟਨ 'ਚ ਬਹੁਤ ਲਗਦਾ ਸੀ। ਇਸ ਖੇਤਰ 'ਚ ਉਹ ਆਪਣਾ ਭਵਿਖ ਭਾਲ ਕਰ ਰਹੇ ਸੀ। ਬਾਅਦ 'ਚ ਉਸਦਾ ਝੁਕਾਅ ਕ੍ਰਿਕਟ ਵਲ ਵਧ ਗਿਆ।
