ਤੀਰਅੰਦਾਜ਼ੀ ''ਚ ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਜਿੱਤਿਆ ਕਾਂਸੇ ਦਾ ਤਮਗਾ
Saturday, May 25, 2019 - 05:41 PM (IST)

ਸਪੋਰਟਸ ਡੈਸਕ— ਭਾਰਤੀ ਪੁਰਸ਼ ਟੀਮ ਨੇ ਇਥੇ ਜਾਰੀ ਤੀਰਅੰਦਾਜ਼ੀ ਵਰਲਡ ਕੱਪ ਦੇ 3 ਪੜਾਅ 'ਚ ਸ਼ਨੀਵਾਰ ਨੂੰ ਕਾਂਸੇ ਦਾ ਤਮਗਾ ਜਿੱਤ ਲਿਆ। ਅਮਨ ਸੈਨੀ, ਅਭਿਸ਼ੇਕ ਵਰਮਾ ਤੇ ਰਜਤ ਚੌਹਾਨ ਦੀ ਪੁਰਸ਼ ਕੰਪਾਊਂਡ ਟੀਮ ਨੇ ਰੂਸ ਨੂੰ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ। ਭਾਰਤੀ ਟੀਮ ਨੇ ਕੁੱਲ 235 ਦਾ ਸਕੋਰ ਕੀਤਾ, ਜਦ ਕਿ ਰੂਸ ਦੀ ਟੀਮ ਨੇ 230 ਅੰਕ ਹੀ ਹਾਸਲ ਕਰ ਸਕੀ। ਟੂਰਨਾਮੈਂਟ ਦੇ ਕਾਂਸੇ ਤਮਗੇ ਦੇ ਮੁਕਾਬਲੇ 'ਚ ਭਾਰਤੀ ਮਹਿਲਾ ਟੀਮ ਨੂੰ ਬ੍ਰਿਟੇਨ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਬ੍ਰਿਟੇਨ ਦੀ ਟੀਮ ਨੇ 2 ਅੰਕਾਂ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ। ਭਾਰਤੀ ਟੀਮ ਮੁਕਾਬਲੇ 'ਚ 226 ਸਕੋਰ ਹੀ ਬਣਾ ਸਕੀ ਜਦ ਕਿ ਬ੍ਰਿਟੇਨ ਦੀ ਟੀਮ ਨੇ 228 ਦਾ ਸਕੋਰ ਬਣਾਇਆ।