ਭਾਰਤੀ ਕਿੱਕਬਾਕਸਿੰਗ ਮਹਾਸੰਘ ਨੂੰ ਸਰਕਾਰ ਤੋਂ ਮਿਲੀ ਮਾਨਤਾ

Friday, Jul 02, 2021 - 08:25 PM (IST)

ਨਵੀਂ ਦਿੱਲੀ— ਖੇਡ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਵਾਕੋ ਇੰਡੀਆ ਕਿੱਕਬਾਕਸਿੰਗ ਮਹਾਸੰਘ ਨੂੰ ਰਾਸ਼ਟਰੀ ਖੇਡ ਮਹਾਸੰਘ ਦੇ ਤੌਰ ’ਤੇ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਹੈ। ਵਾਕੋ ਇੰਡੀਆ ਕਿੱਕਬਾਕਸਿੰਗ ਮਹਾਸੰਘ ਵਿਸ਼ਵ ਕਿੱਕਬਾਕਸਿੰਗ ਸੰਘ ਤੋਂ ਮਾਨਤਾ ਪ੍ਰਾਪਤ ਹੈ। 

ਮੰਤਰਾਲਾ ਨੇ ਇਕ ਬਿਆਨ ’ਚ ਕਿਹਾ, ‘‘ਅਜਿਹੀ ਉਮੀਦ ਹੈ ਕਿ ਵਾਕੋ ਇੰਡੀਆ ਕਿੱਕਬਾਕਸਿੰਗ ਮਹਾਸੰਘ ਨੂੰ ਐੱਨ. ਐੱਸ. ਐੱਫ਼. ਦੇ ਰੂਪ ’ਚ ਮਾਨਤਾ ਮਿਲਣ ਨਾਲ ਦੇਸ਼ ’ਚ ਇਸ ਖੇਡ ਦਾ ਪ੍ਰਚਾਰ-ਪ੍ਰਸਾਰ ਹੋਵੇਗਾ। ਵਾਕੋ 30 ਨਵੰਬਰ ਤੋਂ ਕੌਮਾਂਤਰੀ ਓਲੰਪਿਕ ਕਮੇਟੀ ਦਾ ਵੀ ਅਸਥਾਈ ਮਾਨਤਾ ਪ੍ਰਾਪਤ ਮੈਂਬਰ ਹੈ। ਉਸ ਨੂੰ ਪੂਰਨ ਮਾਨਤਾ ਦੇਣ ਦੇ ਬਾਰੇ ’ਚ ਜੁਲਾਈ ’ਚ ਟੋਕੀਓ ’ਚ ਆਈ. ਓ. ਸੀ. ਦੇ ਸੈਸਨ ’ਚ ਫ਼ੈਸਲਾ ਲਿਆ ਜਾਵੇਗਾ।


Tarsem Singh

Content Editor

Related News