ਭਾਰਤੀ ਹਾਕੀ ਟੀਮਾਂ ਨੂੰ ਮਿਲਿਆ ਇਕ ਮਹੀਨੇ ਦਾ ਬ੍ਰੇਕ, ਕਈ ਖਿਡਾਰੀ ਪਹੁੰਚੇ ਘਰ
Sunday, Jun 21, 2020 - 11:02 PM (IST)
ਨਵੀਂ ਦਿੱਲੀ- ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੇ ਖਿਡਾਰੀਆਂ ਨੂੰ ਇਕ ਮਹੀਨੇ ਦਾ ਬ੍ਰੇਕ ਦਿੱਤਾ ਗਿਆ ਹੈ। ਤਾਂਕਿ ਉਹ ਹੋਮਟਾਊਨ ਜਾ ਕੇ ਆਪਣੇ-ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾ ਸਕਣ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਇਹ ਸਾਰੇ ਖਿਡਾਰੀ ਤਕਰੀਬਨ ਤਿੰਨ ਮਹੀਨੇ ਬੈਂਗਲੁਰੂ ਦੇ ਸਾਈ ਸੈਂਟਰ 'ਚ ਫਸੇ ਹੋਏ ਸਨ। ਛੁੱਟੀ ਮਿਲਣ ਤੋਂ ਬਾਅਦ ਟੀਮ ਦੇ ਜ਼ਿਆਦਾਤਰ ਖਿਡਾਰੀ ਆਪਣੇ-ਆਪਣੇ ਘਰਾਂ ਦੇ ਲਈ ਰਵਾਨਾ ਹੋ ਗਏ। ਹਾਕੀ ਇੰਡੀਆ ਨੇ ਦੱਸਿਆ ਕਿ ਬ੍ਰੇਕ ਦੇ ਦੌਰਾਨ ਸਾਰੇ ਖਿਡਾਰੀਆਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।
ਕੁਝ ਹਫਤੇ ਪਹਿਲਾਂ ਖੇਡ ਮੰਤਰੀ ਕਿਰਣ ਰਿਜੀਜੂ ਨਾਲ ਆਨਆਈਨ ਗੱਲਬਾਤ 'ਚ ਕਈ ਖਿਡਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਘਰ ਦੀ ਯਾਦ ਆ ਰਹੀ ਹੈ। ਪੁਰਸ਼ ਟੀਮ ਦੇ ਗੋਲਕੀਪਰ ਸੂਰਜ ਕਰਕੇਰਾ ਤੇ ਮਹਿਲਾ ਟੀਮ ਦੀ ਵੰਦਨਾ ਕਟਾਰੀਆ, ਸੁਸ਼ੀਸਾ ਚਾਨੂ ਤੇ ਲਾਲਰੇਮਸਿਆਮੀ ਤੋਂ ਇਲਾਵਾ ਸਾਰੇ ਖਿਡਾਰੀ ਆਪਣੇ-ਆਪਣੇ ਘਰ ਵਾਪਸ ਚੱਲ ਗਏ ਹਨ। ਸੂਰਜ ਦੇ ਹੋਮਟਾਊਨ ਮੁੰਬਈ 'ਚ ਸਥਿਤੀ ਠੀਕ ਨਹੀਂ ਹੈ, ਇਸ ਲਈ ਉਹ ਸੈਂਟਰ 'ਚ ਹੀ ਰੁੱਕ ਗਏ।