ਵਿਸ਼ਵ ਕੱਪ ਦੀਆਂ ਤਿਆਰੀਆਂ ''ਚ ਰੁਝੀ ਭਾਰਤੀ ਹਾਕੀ ਟੀਮ

Wednesday, Sep 12, 2018 - 05:24 PM (IST)

ਵਿਸ਼ਵ ਕੱਪ ਦੀਆਂ ਤਿਆਰੀਆਂ ''ਚ ਰੁਝੀ ਭਾਰਤੀ ਹਾਕੀ ਟੀਮ

ਨਵੀਂ ਦਿੱਲੀ : ਏਸ਼ੀਆਈ ਚੈਂਪੀਅਨਸ ਟਰਾਫੀ ਅਤੇ ਇਸੇ ਸਾਲ ਓਡੀਸ਼ਾ ਵਿਚ ਆਯੋਜਿਤ ਹੋਣ ਵਾਲੇ ਪੁਰਸ਼ ਵਿਸ਼ਵ ਕੱਪ ਦੇ ਮੱਦੇਨਜ਼ਰ ਬੁੱਧਵਾਰ ਨੂੰ 25 ਮੈਂਬਰੀ ਪੁਰਸ਼ ਹਾਕੀ ਦਲ ਦਾ ਐਲਾਨ ਕੀਤਾ ਗਿਆ ਹੈ ਜੋ 16 ਦਸੰਬਰ ਤੋਂ ਅਗਲੇ ਹਫਤੇ ਤੱਕ ਭੁਵਨੇਸ਼ਵਰ ਸਥਿਤ ਰਾਸ਼ਟਰੀ ਕੈਂਪ ਵਿਚ ਤਿਆਰੀ ਕਰੇਗਾ। ਹਾਕੀ ਇੰਡੀਆ ਨੇ 25 ਮੈਂਬਰੀ ਮੂਲ ਪੁਰਸ਼ ਹਾਕੀ ਦਲ ਦੀ ਚੋਣ ਕੀਤੀ ਜੋ 16 ਸਤੰਬਰ ਤੋਂ ਕਲਿੰਗਾ ਹਾਕੀ ਸਟੇਡੀਅਮ ਵਿਚ ਸ਼ੁਰੂ ਹੋ ਰਹੇ ਰਾਸ਼ਟਰੀ ਕੈਂਪ ਵਿਚ ਹਿੱਸਾ ਲਵੇਗਾ ਅਤੇ ਮੁੱਖ ਕੋਚ ਹਰਿੰਦਰ ਸਿੰਘ ਦੇ ਮਾਰਗਦਰਸ਼ਨ ਵਿਚ ਤਿਆਰੀ ਕਰੇਗੀ। ਇਹ ਅਭਿਆਸ ਕੈਂਪ ਓਮਾਨ ਦੇ ਮਸਕਟ ਵਿਚ 18 ਅਕਤੂਬਰ ਤੋਂ ਸ਼ੁਰੂ ਹੋ ਰਹੇ ਏਸ਼ੀਅਨ ਚੈਂਪੀਅਨਸ ਟਰਾਫੀ ਟੂਰਨਾਮੈਂਟ ਤੋਂ 4 ਦਿਨ ਪਹਿਲਾਂ 4 ਅਕਤੂਰ ਨੂੰ ਖਤਮ ਹੋਵੇਗਾ। ਸਾਬਕਾ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਮਸਕਟ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ। ਏਸ਼ੀਆਈ ਖੇਡਾਂ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਤੋਂ ਖੁੰਝੀ ਟੀਮ ਲਈ ਚੈਂਪੀਅਨਸ ਟਰਾਫੀ ਵਿਚ ਚੰਗਾ ਪ੍ਰਦਰਸ਼ਨ ਪਿਛਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਮਹੱਤਵਪੂਰਨ ਹੋਵੇਗਾ। ਭਾਰਤ ਨੇ ਇੰਡੋਨੇਸ਼ੀਆ ਵਿਚ ਹੋਏ ਏਸ਼ੀਆਡ ਵਿਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ ਅਤੇ ਹੁਣ ਉਸ ਦੀਆਂ ਨਜ਼ਰਾਂ ਆਪਣੀ ਮੇਜ਼ਬਾਨੀ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਪੇਡੀਅਮ ਫਿਨਿਸ਼ ਹੈ।


Related News