FIH ਪ੍ਰੋ ਲੀਗ ਦੇ ਜ਼ਰੀਏ ਓਲੰਪਿਕ ਤਿਆਰੀਆਂ ਸ਼ੁਰੂ ਕਰੇਗੀ ਭਾਰਤੀ ਟੀਮ
Friday, Jan 17, 2020 - 02:52 PM (IST)

ਭੁਵਨੇਸ਼ਵਰ— ਭਾਰਤੀ ਹਾਕੀ ਟੀਮ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਨੀਦਰਲੈਂਡ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਐੱਫ. ਆਈ. ਐੱਚ. ਪ੍ਰੋ ਲੀਗ ਮੁਕਾਬਲੇ ਦੇ ਜ਼ਰੀਏ ਟੋਕੀਓ ਓਲੰਪਿਕ ਦੀਆਂ ਆਪਣੀਆਂ ਤਿਆਰੀਆਂ ਦੀ ਸ਼ੁਰੂਆਤ ਕਰੇਗੀ। ਭਾਰਤ ਨੇ ਪਿਛਲੀ ਵਾਰ ਪ੍ਰੋ ਲੀਗ ਨਹੀਂ ਖੇਡਿਆ ਸੀ ਪਰ ਇਸ ਵਾਰ ਉਸ ਦੀ ਸ਼ੁਰੂਆਤ 2019 ਦੇ ਪ੍ਰੋ ਲੀਗ ਅਤੇ ਯੂਰਪੀ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜੇਤੂ ਨੀਦਰਲੈਂਡ ਨਾਲ ਹੋਵੇਗਾ।
ਪਹਿਲਾ ਮੈਚ ਸ਼ਨੀਵਾਰ ਨੂੰ ਅਤੇ ਦੂਜਾ ਐਤਵਾਰ ਨੂੰ ਇੱਥੇ ਦੇ ਕਲਿੰਗਾ ਸਟੇਡੀਅਮ 'ਚ ਖੇਡਿਆ ਜਾਵੇਗਾ। ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਦੀ ਹਿੱਸੇਦਾਰੀ 'ਚ 'ਆਪਣੀ ਸਰਜ਼ਮੀਂ ਅਤੇ ਬਾਹਰ' ਦੇ ਆਧਾਰ 'ਤੇ ਟੂਰਨਾਮੈਂਟ ਨਾਲ ਭਾਰਤ ਦੀ ਓਲੰਪਿਕ ਤਿਆਰੀ ਪੁਖ਼ਤਾ ਹੋਵੇਗੀ। ਨੀਦਰਲੈਂਡ ਦੇ ਬਾਅਦ ਭਾਰਤ ਨੂੰ ਅੱਠ ਅਤੇ 9 ਫਰਵਰੀ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਖੇਡਣਾ ਹੈ। ਇਸ ਦੇ ਬਾਅਦ 22 ਅਤੇ 23 ਫਰਵਰੀ ਨੂੰ ਆਸਟਰੇਲੀਆ ਨਾਲ ਮੁਕਾਬਲਾ ਹੈ। ਭਾਰਤ ਨੂੰ ਇਸ ਦੇ ਬਾਅਦ ਜਰਮਨੀ (25 ਅਤੇ 26 ਅਪ੍ਰੈਲ) ਅਤੇ ਬ੍ਰਿਟੇਨ (ਦੋ ਅਤੇ ਤਿੰਨ ਮਈ) 'ਚ ਖੇਡਣਾ ਹੈ।