ਜਿਮਨਾਸਟਿਕ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

Thursday, Jun 13, 2019 - 05:25 PM (IST)

ਜਿਮਨਾਸਟਿਕ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ— ਭਾਰਤੀ ਜਿਮਨਾਸਟਿਕ ਮਹਾਸੰਘ (ਜੀ.ਐੱਫ.ਆਈ.) ਨੇ ਸੀਨੀਅਰ ਏਸ਼ੀਆਈ ਆਰਟਿਸਟਿਕ ਚੈਂਪੀਅਨਸ਼ਿਪ ਲਈ ਬੁੱਧਵਾਰ ਨੂੰ ਟੀਮ ਦਾ ਐਲਾਨ ਕੀਤਾ ਹੈ। ਮੰਗੋਲੀਆ ਦੇ ਉਲਨਬਾਟੋਰ 'ਚ 19 ਤੋਂ 22 ਜੂਨ ਤਕ ਖੇਡੇ ਜਾਣ ਵਾਲੇ ਟੂਰਨਾਮੈਂਟ ਲਈ ਚਾਰ ਪੁਰਸ਼ ਅਤੇ ਚਾਰ ਮਹਿਲਾ ਜਿਮਨਾਸਟ ਨੂੰ ਚੁਣਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ਦੀ ਚੋਣ ਓਪਨ ਟ੍ਰਾਇਲ ਦੇ ਬਾਅਦ ਹੋਈ।

ਜੀ.ਐੱਫ.ਆਈ. ਦੇ ਪ੍ਰਸਤਾਵ 'ਤੇ ਭਾਰਤੀ ਖੇਡ ਅਥਾਰਿਟੀ (ਸਾਈ) ਨੇ 7 ਜੂਨ ਇੱਥੇ ਇੰਦਰਾ ਗਾਂਧੀ ਸਟੇਡੀਅਮ 'ਚ ਓਪਨ ਟ੍ਰਾਇਲ ਦਾ ਆਯੋਜਨ ਕੀਤਾ ਸੀ। ਪੁਰਸ਼ ਟੀਮ 'ਚ ਰਾਕੇਸ਼ ਕੁਮਾਰ ਪਾਤਰਾ (ਰਿੰਗਸ ਅਤੇ ਪੈਰੇਲਲ ਬਾਰ), ਯੋਗੇਸ਼ਵਰ ਸਿੰਘ (ਫਲੋਰ ਅਤੇ ਵਾਲਟ), ਦੇਬਾਂਗ ਡੇ (ਪੋਮੇਲ ਹਾਰਸ) ਅਤੇ ਐਰਿਕ ਡੇ (ਹਾਰੀਜ਼ੈਂਟਲ ਬਾਰ) ਸ਼ਾਮਲ ਹਨ ਜਦਕਿ ਮਹਿਲਾ ਟੀਮ 'ਚ ਪ੍ਰਣਤੀ ਨਾਇਕ (ਵਾਲਟ ਅਤੇ ਬੀਮ), ਸ਼ਰਧਾ ਤਾਲੇਕਰ (ਅਨਈਵਨ ਬਾਰਸ), ਪ੍ਰਣਤੀ ਦਾਸ (ਬੀਮ) ਅਤੇ ਪਾਪੀਆ ਦਾਸ (ਫਲੋਰ) ਨੂੰ ਜਗ੍ਹਾ ਮਿਲੀ ਹੈ। ਇਸ ਚੈਂਪੀਅਨਸ਼ਿਪ ਜ਼ਰੀਏ ਦੇਬਾਂਗ ਡੇ ਅਤੇ ਪਾਪੀਆ ਦਾਸ ਕੌਮਾਂਤਰੀ ਪੱਧਰ 'ਤੇ ਡੈਬਿਊ ਕਰਨਗੇ। ਟੀਮ 17 ਜੂਨ ਨੂੰ ਮੰਗੋਲੀਆ ਲਈ ਰਵਾਨਾ ਹੋਵੇਗੀ।


author

Tarsem Singh

Content Editor

Related News