ਪਾਕਿ PM 'ਤੇ ਭੜਕੇ ਸੌਰਭ ਗਾਂਗੁਲੀ, ਬੋਲੇ ਇਹ ਉਹ ਕ੍ਰਿਕਟਰ ਨਹੀਂ ਜਿਸਨੂੰ ਜਾਣਦੀ ਹੈ ਦੁਨੀਆ

10/04/2019 3:03:58 PM

ਸਪੋਰਸਟ ਡੈਸਕ— ਕੁਝ ਦਿਨ ਪਹਿਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਯੂ. ਐੱਨ. ਜੀ. ਏ. 'ਚ ਭਾਰਤ ਖਿਲਾਫ ਨਫਰਤ ਭਰਿਆ ਭਾਸ਼ਣ ਦਿੱਤਾ ਸੀ। ਜਿਸ ਨੂੰ ਲੈ ਕੇ ਇਮਰਾਨ ਖਾਨ ਦੀ ਸਖਤ ਅਲੋਚਨਾ ਹੋ ਰਹੀ ਹੈ। ਕ੍ਰਿਕਟ ਜਗਤ ਨੇ ਵੀ ਇਮਰਾਨ ਦੇ ਇਸ ਬਿਆਨ 'ਤੇ ਉਨ੍ਹਾਂ ਦੀ ਰੱਜ ਕੇ ਫਟਕਾਰ ਲਗਾਈ ਹੈ। ਹਾਲਾਂਕਿ ਹਰਭਜਨ ਸਿੰਘ, ਸਹਿਵਾ, ਤੋਂ ਬਾਅਦ ਹੁਣ ਸੌਰਵ ਗਾਂਗੁਲੀ ਨੇ ਵੀ ਇਮਰਾਨ ਦੇ ਇਸ ਬਿਆਨ ਦਾ ਪਲਟਵਾਰ ਕੀਤਾ ਹੈ।PunjabKesari
ਦਰਅਸਲ, ਗਾਂਗੁਲੀ ਨੇ ਇਹ ਟਿਪਣੀ ਵਰਿੰਦਰ ਸਹਿਵਾਗ ਦੇ ਉਸ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, ਜਿਸ 'ਚ ਸਹਿਵਾਗ ਨੇ ਇਮਰਾਨ ਖਾਨ ਦਾ ਇਕ ਅਮਰੀਕੀ ਨਿਊਜ਼ ਚੈਨਲ ਦੇ ਐਂਕਰਾਂ ਨਾਲ ਗੱਲਬਾਤ ਕਰਦਿਆਂ ਇਮਰਾਨ ਖਾਨ ਦੀ ਵੀਡੀਓ ਸ਼ੇਅਰ ਕੀਤੀ ਸੀ। ਗਾਂਗੁਲੀ ਨੇ ਲਿੱਖਿਆ ਕਿ ਵੀਰੂ, ਇਸ ਨੂੰ ਵੇਖ ਕੇ ਮੈਨੂੰ ਡੂੰਘਾ ਦੁੱਖ ਲੱਗਾ ਹੈ। ਇਕ ਅਜਿਹਾ ਭਾਸ਼ਣ ਜੋ ਕਦੇ ਨਹੀਂ ਸੁਣਿਆ। ਜਦੋਂ ਪੂਰੀ ਦੁਨੀਆ ਨੂੰ ਸ਼ਾਂਤੀ ਦੀ ਜ਼ਰੂਰਤ ਹੈ, ਖ਼ਾਸਕਰ ਪਾਕਿਸਤਾਨ ਨੂੰ, ਤਾਂ ਇਕ ਲੀਡਰ ਅਜਿਹਾ ਮੂਰਖਤਾ ਵਾਲ ਭਾਸ਼ਣ ਦੇ ਰਿਹਾ ਹੈ।

ਸਹਿਵਾਗ ਨੇ ਇਮਰਾਨ ਦੀ ਵੀਡੀਓ ਟਵੀਟਰ ਉੱਤੇ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿੱਖਿਆ ਸੀ ਕਿ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ 'ਚ ਨਿਰਾਸ਼ਾਜਨਕ ਭਾਸ਼ਣ ਤੋਂ ਬਾਅਦ, ਇਹ ਵਿਅਕਤੀ ਆਪਣੇ ਆਪ ਨੂੰ ਬੇਇੱਜ਼ਤ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਦਾ ਦਿਖਾਈ ਦੇ ਰਿਹਾ ਹੈ।

PunjabKesari

 


Related News