ਮਾਨਸਿਕ ਥਕਾਵਟ ਨਾਲ ਨਜਿੱਠਣ ਲਈ ਭਾਰਤੀ ਕ੍ਰਿਕਟਰਾਂ ਨੂੰ ਮਿਲੇਗੀ 3 ਹਫ਼ਤੇ ਦੀ ਬਰੇਕ

Tuesday, Jun 08, 2021 - 04:32 PM (IST)

ਲੰਡਨ (ਭਾਸ਼ਾ) : ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਲੰਬੇ ਸਮੇਂ ਤੱਕ ਰਹਿਣ ਕਾਰਨ ਮਾਨਸਿਕ ਥਕਾਵਟ ਨੂੰ ਦੇਖਦੇ ਹੋਏ ਭਾਰਤੀ ਟੀਮ ਪ੍ਰਬੰਧਨ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਦੇ ਬਾਅਦ ਆਪਣੇ ਖਿਡਾਰੀਆਂ ਨੂੰ 3 ਹਫ਼ਤੇ ਦੀ ਬਰੇਕ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਾਲੇ 18 ਜੂਨ ਤੋਂ ਸਾਊਥੈਂਪਟਨ ਦੇ ਐਜਿਆਸ ਬਾਊਸ ਵਿਚ ਡਬਲਯੂ.ਟੀ.ਸੀ. ਫਾਈਨਲ ਖੇਡਿਆ ਜਾਣਾ ਹੈ। ਇਸ ਮੁਕਾਬਲੇ ਦੇ ਬਾਅਦ ਭਾਰਤੀ ਖਿਡਾਰੀਆਂ ਨੂੰ ਲਗਭਗ 3 ਹਫ਼ਤੇ (20 ਦਿਨ) ਦੀ ਬਰੇਕ ਮਿਲੇਗੀ ਅਤੇ ਉਹ 14 ਜੁਲਾਈ ਨੂੰ ਦੁਬਾਰਾ ਇਕੱਠੇ ਹੋ ਕੇ ਇੰਗਲੈਂਡ ਖ਼ਿਲਾਫ਼ 4 ਅਗਸਤ ਤੋਂ ਨਾਟਿੰਘਮ ਵਿਚ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੈਸਟ ਸੀਰੀਜ਼ ਦੀ ਤਿਆਰੀ ਕਰਨਗੇ।

ਇਹ ਵੀ ਪੜ੍ਹੋ: ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ

ਬੀ.ਸੀ.ਸੀ.ਆਈ. ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਜਿਵੇਂ ਕਿ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਕਹਾ ਸੀ, ਬਰੇਕ ਦਿੱਤੀ ਜਾਏਗੀ। ਡਬਲਯੂ.ਟੀ.ਸੀ. ਫਾਈਨਲ ਅਤੇ ਇੰਗਲੈਂਡ ਦੇ ਖ਼ਿਲਾਫ਼ ਪਹਿਲੇ ਟੈਸਟ ਦਰਮਿਆਨ 6 ਹਫ਼ਤੇ ਦਾ ਅੰਤਰ ਹੈ। ਇਸ ਲਈ ਸਾਨੂੰ ਖਿਡਾਰੀਆਂ ਦੀ ਦੇਖ਼ਭਾਲ ਦੇ ਮੁੱਦੇ ’ਤੇ ਵੀ ਧਿਆਨ ਦੇਣਾ ਹੋਵੇਗਾ। ਬ੍ਰਿਟੇਨ ਦੇ ਅੰਤਰ ਹੀ ਉਨ੍ਹਾਂ ਨੂੰ ਬਰੇਕ ਮਿਲੇਗੀ, ਉਹ ਛੁੱਟੀ ਮਨਾ ਸਕਦੇ ਹਨ, ਦੋਸਤਾਂ ਅਤੇ ਪਰਿਵਾਰ ਨੂੰ ਮਿਲ ਸਕਦੇ ਹਨ।’ ਬੇਸ਼ੱਕ ਟੀਮ ਦੇ ਖਿਡਾਰੀਆਂ ਨੂੰ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਵੀ ਮਿਲ ਸਕਦਾ ਹੈ ਪਰ ਖਿਡਾਰੀ ਇਹ ਚੁਣਨ ਲਈ ਆਜ਼ਾਦ ਹੋਣਗੇ ਕਿ ਉਹ ਆਪਣਾ ਸਮਾਂ ਕਿਵੇਂ ਬਿਤਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਰੌਬਿਨਸਨ ਨੂੰ ਕ੍ਰਿਕਟ ਤੋਂ ਮੁਅੱਤਲ ਕਰਨ ਦੇ ਖੇਡ ਮੰਤਰੀ ਦੇ ਇਤਰਾਜ਼ ’ਤੇ ਬ੍ਰਿਟੇਨ ਦੇ PM ਦਾ ਸਮਰਥਨ

ਸੂਤਰ ਨੇ ਕਿਹਾ, ‘ਉਨ੍ਹਾਂ ਵਿਚੋਂ ਜ਼ਿਆਦਾਤਰ ਖਿਡਾਰੀ ਕਈ ਵਾਰ ਬ੍ਰਿਟੇਨ ਆਏ ਹਨ ਅਤੇ ਦੇਸ਼ ਵਿਚ ਉਨ੍ਹਾਂ ਦੇ ਦੋਸਤ ਅਤੇ ਸਾਥੀ ਹਨ। ਇਹ ਉਚਿਤ ਰਹੇਗਾ ਕਿ ਉਹ ਉਨ੍ਹਾਂ ਨੂੰ ਮਿਲ ਸਕਣ।’ ਕੋਹਲੀ ਨੇ ਵੀ 2 ਜੂਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਸੀ ਕਿ ਕੀ 2 ਸੀਰੀਜ਼ਾਂ ਦੌਰਾਨ 42 ਦਿਨ ਦੇ ਅੰਤਰ ਨਾਲ ਟੀਮ ਦੀਆਂ ਤਿਆਰੀਆਂ ਪ੍ਰਭਾਵਿਤ ਹੋਣਗੀਆਂ। ਭਾਰਤੀ ਕਪਤਾਨ ਨੇ ਇਸ ਨੂੰ ਟੀਮ ਲਈ ਸਵਾਗਤ ਯੋਗ ਬਰੇਕ ਕਰਾਰ ਦਿੱਤਾ ਸੀ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਉਨ੍ਹਾਂ ਨਾਲ ਸਹਿਮਤੀ ਜਤਾਈ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਟਰੇਨ ਹਾਦਸੇ ’ਚ ਮਰਨ ਵਾਲਿਆਂ ਦੀ ਸੰਖਿਆ 62 ਹੋਈ, 100 ਤੋਂ ਜ਼ਿਆਦਾ ਜ਼ਖ਼ਮੀ

 


cherry

Content Editor

Related News