ਨਸਲਵਾਦ ਦੇ ਵਿਰੋਧ ''ਚ ਭਾਰਤੀ ਕ੍ਰਿਕਟਰਾਂ ਨੇ ਦਿੱਤਾ ਆਸਟਰੇਲੀਆਈ ਟੀਮ ਦਾ ਸਾਥ

11/27/2020 5:43:05 PM

ਸਿਡਨੀ (ਭਾਸ਼ਾ) : ਨਸਲਵਾਦ ਵਿਰੋਧੀ ਅੰਦੋਲਨ ਦੇ ਸਮਰਥਨ ਵਿਚ ਅਤੇ ਮੇਜਬਾਨ ਦੇਸ਼ਜ ਲੋਕਾਂ ਦੀ ਸੰਸਕ੍ਰਿਤੀ ਨੂੰ ਸਨਮਾਨ ਦੇਣ ਲਈ ਭਾਰਤੀ ਕ੍ਰਿਕਟਰਾਂ ਨੇ ਵੀ ਆਸਟਰੇਲੀਆਈ ਟੀਮ ਨਾਲ ਨੰਗੇ ਪੈਰ ਮੈਦਾਨ 'ਤੇ ਸਰਕਲ ਬਣਾਇਆ। ਦੋਵਾਂ ਟੀਮਾਂ ਵਿਚਾਲੇ ਪਹਿਲੇ ਵਨਡੇ ਕ੍ਰਿਕਟ ਮੈਚ ਤੋਂ ਪਹਿਲੇ ਇਹ ਆਯੋਜਨ ਹੋਇਆ।

PunjabKesari

ਆਸਟਰੇਲਿਆ ਦੇ ਤੇਜ ਗੇਂਦਬਾਜ਼ ਪੈਟ ਕਮਿੰਸ ਨੇ ਕਿਹਾ ਕਿ ਨਸਲਵਾਦ ਵਿਰੋਧੀ ਅੰਦੋਲਨ ਦੇ ਸਮਰਥਨ ਅਤੇ ਆਸਟਰੇਲੀਆ ਦੀ ਦੇਸ਼ਜ ਸੰਸਕ੍ਰਿਤੀ ਨੂੰ ਸਨਮਾਨ ਦੇਣ ਦਾ ਇਹ ਟੀਮ ਦਾ ਤਰੀਕਾ ਹੈ। ਦੋਵਾਂ ਟੀਮਾਂ ਦੇ ਕ੍ਰਿਕਟਰਾਂ ਨੇ ਸਾਬਕਾ ਆਸਟਰੇਲੀਆਈ ਖਿਡਾਰੀ ਡੀਨ ਜੋਂਸ ਅਤੇ ਫਿਲੀਪ ਹਿਊਜ ਦੀ ਯਾਦ ਵਿਚ ਬਾਂਹ 'ਤੇ ਕਾਲੀ ਪੱਟੀ ਵੀ ਬੰਨ੍ਹੀ । ਜੋਂਸ ਦਾ ਸਤੰਬਰ ਵਿਚ ਮੁੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਥੇ ਹੀ ਹਿਊਜ ਦਾ 6 ਸਾਲ ਪਹਿਲਾਂ ਅੱਜ ਦੇ ਹੀ ਦਿਨ ਦਿਹਾਂਤ ਹੋਇਆ, ਜਦੋਂ ਘਰੇਲੂ ਮੈਚ ਵਿਚ ਸਿਡਨੀ ਕ੍ਰਿਕਟ ਗਰਾਊਂਡ 'ਤੇ ਹੀ ਸੀਨ ਏਬੋਟ ਦਾ ਬਾਊਂਸਰ ਉਨ੍ਹਾਂ ਦੇ ਸਿਰ 'ਤੇ ਲੱਗਾ ਸੀ।

PunjabKesari

ਇਸ ਸਾਲ ਦੀ ਸ਼ੁਰੂਆਤ ਵਿਚ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਮਾਈਕਲ ਹੋਲਡਿੰਗ ਨੇ ਇੰਗਲੈਂਡ ਵਿਚ ਸੀਮਤ ਓਵਰਾਂ ਦੀ ਲੜੀ ਦੌਰਾਨ 'ਬਲੈਕ ਲਾਈਵਸ ਮੈਟਰ' ਅੰਦੋਲਨ ਦਾ ਸਮਰਥਨ ਨਾ ਕਰਣ 'ਤੇ ਆਸਟਰੇਲੀਆਈ ਟੀਮ ਦੀ ਆਲੋਚਨਾ ਕੀਤੀ ਸੀ। ਆਸਟਰੇਲੀਆਈ ਬੀਬੀਆਂ ਦੀ ਟੀਮ ਨੇ ਵੀ ਸਤੰਬਰ ਵਿਚ ਨਿਊਜ਼ੀਲੈਂਡ ਖਿਲਾਫ ਸੀਮਤ ਓਵਰਾਂ ਦੀ ਲੜੀ ਦੌਰਾਨ ਨੰਗੇ ਪੈਰ ਸਰਕਲ ਬਣਾਇਆ ਸੀ। ਪਿਛਲੇ ਹਫ਼ਤੇ ਸ਼ੇਫੀਲਡ ਸ਼ੀਲਡ ਟੀਮਾਂ ਨੇ ਵੀ ਅਜਿਹਾ ਹੀ ਕੀਤਾ।


cherry

Content Editor

Related News