ਭਾਰਤੀ ਕ੍ਰਿਕਟਰ ਨੂੰ ਜਿਗਰੀ ਦੋਸਤ ਦੀ ਪਤਨੀ ਨਾਲ ਹੋਇਆ ਪਿਆਰ, ਕਰ ਦਿੱਤੀਆਂ ਸਾਰੀਆਂ ਹੱਦਾਂ ਪਾਰ

Thursday, Aug 14, 2025 - 04:56 PM (IST)

ਭਾਰਤੀ ਕ੍ਰਿਕਟਰ ਨੂੰ ਜਿਗਰੀ ਦੋਸਤ ਦੀ ਪਤਨੀ ਨਾਲ ਹੋਇਆ ਪਿਆਰ, ਕਰ ਦਿੱਤੀਆਂ ਸਾਰੀਆਂ ਹੱਦਾਂ ਪਾਰ

ਸਪੋਰਟਸ ਡੈਸਕ- ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇੱਕ ਹੋਰ ਕ੍ਰਿਕਟਰ ਮੁਰਲੀ ਵਿਜੇ ਨਾਲ ਉਨ੍ਹਾਂ ਦਾ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਅਜਿਹੀਆਂ ਖ਼ਬਰਾਂ ਸਨ ਕਿ ਮੁਰਲੀ ਵਿਜੇ ਨੇ ਦਿਨੇਸ਼ ਕਾਰਤਿਕ ਨੂੰ ਧੋਖਾ ਦੇ ਕੇ ਉਸਦੀ ਗਰਭਵਤੀ ਪਤਨੀ ਨਾਲ ਵਿਆਹ ਕਰਵਾ ਲਿਆ ਸੀ। ਦਿਨੇਸ਼ ਕਾਰਤਿਕ ਦੀ ਜ਼ਿੰਦਗੀ ਆਸਾਨ ਨਹੀਂ ਰਹੀ। ਸਾਲ 2007 ਵਿੱਚ, ਕਾਰਤਿਕ ਨੇ ਆਪਣੀ ਬਚਪਨ ਦੀ ਦੋਸਤ ਨਿਕਿਤਾ ਨਾਲ ਵਿਆਹ ਕਰਵਾਇਆ ਸੀ।

ਦਿਨੇਸ਼ ਤੇ ਨਿਕਿਤਾ ਦਾ ਵਿਆਹ
ਦਿਨੇਸ਼ ਕਾਰਤਿਕ ਤੇ ਉਨ੍ਹਾਂ ਦੀ ਪਤਨੀ ਨਿਕਿਤਾ ਵੰਜਾਰਾ ਬਚਪਨ ਦੇ ਦੋਸਤ ਸਨ। ਦੋਵੇਂ ਬਚਪਨ ਤੋਂ ਹੀ ਇਕੱਠੇ ਵੱਡੇ ਹੋਏ ਸਨ ਤੇ ਉਨ੍ਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਦੋਵਾਂ ਦੇ ਮਾਤਾ-ਪਿਤਾ ਨੂੰ ਵੀ ਇਨ੍ਹਾਂ ਦੀ ਜੋੜੀ ਕਾਫ਼ੀ ਪਸੰਦ ਸੀ। 21 ਸਾਲ ਦੀ ਉਮਰ 'ਚ ਦਿਨੇਸ਼ ਕਾਰਤਿਕ ਤੇ ਨਿਕਿਤਾ ਵੰਜਾਰਾ ਨੇ ਵਿਆਹ ਕਰ ਲਿਆ ਸੀ। ਦੋਵੇਂ ਆਪਣੀ ਵਿਆਹੁਤਾ ਜਿੰਦਗੀ 'ਚ ਖ਼ੁਸ਼ ਵੀ ਸਨ।

PunjabKesari

ਨਿਕਿਤਾ ਵੰਜਾਰਾ ਦਾ ਮੁਰਲੀ ਵਿਜੇ ਨਾਲ ਚਲਿਆ ਅਫੇਅਰ
ਦਿਨੇਸ਼ ਕਾਰਤਿਕ ਤੇ ਨਿਕਿਤਾ ਵੰਜਾਰਾ ਆਪਣਾ ਵਿਆਹੁਤਾ ਜੀਵਨ ਖ਼ੁਸ਼ੀ ਨਾਲ ਬਿਤਾ ਰਹੇ ਸਨ ਪਰ ਫਿਰ ਅਜਿਹਾ ਹੋਇਆ ਕਿ ਇਨ੍ਹਾਂ ਦੋਵਾਂ ਦੇ ਰਸਤੇ ਵੱਖ ਹੋ ਗਏ। ਇਸ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਦਿਨੇਸ਼ ਕਾਰਤਿਕ ਦਾ ਦੋਸਤ ਮੁਰਲੀ ਵਿਜੇ ਹੀ ਸੀ। ਦਿਨੇਸ਼ ਕਾਰਤਿਕ ਦੇ ਮੁਰਲੀ ਵਿਜੇ ਚੰਗੇ ਦੋਸਤ ਸਨ ਤੇ ਭਾਰਤੀ ਟੀਮ ਲਈ ਖੇਡਦੇ ਸਨ। ਇਸੇ ਦੋਸਤੀ ਦੇ ਦਰਮਿਆਨ ਦਿਨੇਸ਼ ਕਾਰਤਿਕ ਦੀ ਪਤਨੀ ਨਿਕਿਤਾ ਵੰਜਾਰਾ ਤੇ ਮੁਰਲੀ ਵਿਜੇ ਇਕ ਦੂਜੇ ਦੇ ਕਰੀਬ ਆ ਗਏ। ਦੂਜੇ ਪਾਸੇ ਖੇਡ ਦੇ ਮੈਦਾਨ 'ਤੇ ਦਿਨੇਸ਼ ਕਾਰਤਿਕ ਦੀ ਬਿਹਤਰੀਨ ਬੱਲੇਬਾਜ਼ੀ ਤੇ ਵਿਕਟਕੀਪਿੰਗ ਨੂੰ ਦੇਖਦੇ ਹੋਏ ਉਨ੍ਹਾਂ 'ਚ ਟੀਮ ਇੰਡੀਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀਆਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਸਨ ਪਰ ਨਿਕਿਤਾ ਤੇ ਮੁਰਲੀ ਵਿਜੇ ਦੇ ਅਫੇਅਰ ਦਾ ਪਤਾ ਲੱਗਣ 'ਤੇ ਕਾਰਤਿਕ ਬੁਰੀ ਤਰ੍ਹਾਂ ਟੁੱਟ ਚੁੱਕੇ ਸਨ। ਇਹ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸੀ। 

PunjabKesari

ਇੰਝ ਪਰਤੀ ਜ਼ਿੰਦਗੀ ਪਟੜੀ 'ਤੇ
ਹਰ ਕਿਸੇ ਦੀ ਜ਼ਿੰਦਗੀ 'ਚ ਦੁਖ ਦੇ ਬੱਦਲ ਹੱਟਣ ਦੇ ਬਾਅਦ ਸੁਖ ਜ਼ਰੂਰ ਆਉਂਦਾ ਹੈ। ਦਿਨੇਸ਼ ਕਾਰਤਿਕ ਦੀ ਜ਼ਿੰਦਗੀ ਨੇ ਇਕ ਵਾਰ ਫਿਰ ਪਾਸਾ ਪਲਟਿਆ ਤੇ ਉਨ੍ਹਾਂ ਦੀ ਜ਼ਿੰਦਗੀ 'ਚ ਦੀਪਿਕਾ ਖ਼ੁਸ਼ੀ ਬਣ ਕੇ ਆਈ। ਦੀਪਿਕਾ ਪੱਲੀਕਲ ਨੇ ਦਿਨੇਸ਼ ਕਾਰਤਿਕ ਨੂੰ ਨਵੀਂ ਜ਼ਿੰਦਗੀ ਦੇਣ ਦਾ ਕੰਮ ਕੀਤਾ। ਇਨ੍ਹਾਂ ਦੋਵਾਂ ਦੀ ਮੁਲਾਕਾਤ ਜਿਮ 'ਚੋ ਹੋਈ। ਜਿੱਥੇ ਦੋਵਾਂ ਦੀ ਦੋਸਤੀ ਹੋ ਗਈ ਤੇ ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ। ਸਾਲ 2015 'ਚ ਦੀਪਿਕਾ ਪੱਲੀਕਲ ਤੇ ਦਿਨੇਸ਼ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tarsem Singh

Content Editor

Related News