ਭਾਰਤੀ ਕ੍ਰਿਕਟਰ ਦੀਪਕ ਚਾਹਰ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਸੰਗੀਤ ਸਮਾਰੋਹ ਦੀਆਂ ਤਸਵੀਰਾਂ ਆਈਆਂ ਸਾਹਮਣੇ

Wednesday, Jun 01, 2022 - 01:10 PM (IST)

ਭਾਰਤੀ ਕ੍ਰਿਕਟਰ ਦੀਪਕ ਚਾਹਰ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਸੰਗੀਤ ਸਮਾਰੋਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਆਗਰਾ (ਏਜੰਸੀ)- ਸੱਟ ਕਾਰਨ ਹਾਲ ਹੀ ਵਿੱਚ ਸਮਾਪਤ ਹੋਈ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋਏ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ 1 ਜੂਨ ਯਾਨੀ ਅੱਜ ਮੰਗੇਤਰ ਜਯਾ ਭਾਰਦਵਾਜ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਆਗਰਾ ਦੇ ਵਾਯੂ ਵਿਹਾਰ 'ਚ ਰਹਿਣ ਵਾਲੇ ਚਾਹਰ ਅਤੇ ਜਯਾ ਫਤਿਹਾਬਾਦ ਰੋਡ 'ਤੇ ਜੇਪੀ ਪੈਲੇਸ 'ਚ ਫੇਰੇ ਲੈਣਗੇ। ਮੰਗਲਵਾਰ ਨੂੰ ਮਹਿੰਦੀ ਦੀ ਰਸਮ ਅਤੇ ਸੰਗੀਤ ਸਮਾਰੋਹ ਜਾ ਆਯੋਜਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਮਹਿੰਦਰ ਸਿੰਘ ਧੋਨੀ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ, 28 ਜੂਨ ਨੂੰ ਹੋਵੇਗੀ ਸੁਣਵਾਈ, ਜਾਣੋ ਪੂਰਾ ਮਾਮਲਾ

PunjabKesari

ਬੁੱਧਵਾਰ ਨੂੰ 10 ਵਜੇ ਹਲਦੀ ਦੀ ਰਸਮ ਅਤੇ ਰਾਤ ਨੂੰ 9 ਵਜੇ ਵਿਆਹ ਦੀ ਰਸਮ ਸ਼ੁਰੂ ਹੋਵੇਗੀ। ਚਾਹਰ ਦੇ ਪਰਿਵਾਰਕ ਮੈਂਬਰ ਅਤੇ ਹੋਰ ਕਰੀਬੀ ਦੋਸਤ ਵਿਆਹ ਸਮਾਗਮ ਵਿੱਚ ਸ਼ਾਮਲ ਹੋਣਗੇ। ਚਾਹਰ ਦੇ ਸ਼ਾਹੀ ਵਿਆਹ ਲਈ ਸ਼ਾਹੀ ਦਾਵਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਖਾਣੇ ਵਿਚ ਆਗਰਾ ਦੀ ਸਪੈਸ਼ਲ ਚਾਟ ਤੋਂ ਇਲਾਵਾ ਹਾਥਰਸ ਰਬੜੀ ਆਦਿ ਵੀ ਹੋਵੇਗੀ।

ਇਹ ਵੀ ਪੜ੍ਹੋ: ਜਿੱਤ ਦੇ ਜਸ਼ਨ 'ਚ ਖੁੱਲ੍ਹੀ ਬੱਸ 'ਚ ਸੜਕਾਂ 'ਤੇ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ, ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

PunjabKesari

PunjabKesari


author

cherry

Content Editor

Related News