ਭਾਰਤੀ ਕ੍ਰਿਕਟਰ ਦਾ ਹੋਇਆ ਐਕਸੀਡੈਂਟ, ਗੱਡੀ ਦੀ ਵਿਗੜੀ ਹਾਲਤ ਦੀਆਂ ਦੇਖੋ ਤਸਵੀਰਾਂ

Saturday, May 30, 2020 - 01:01 PM (IST)

ਭਾਰਤੀ ਕ੍ਰਿਕਟਰ ਦਾ ਹੋਇਆ ਐਕਸੀਡੈਂਟ, ਗੱਡੀ ਦੀ ਵਿਗੜੀ ਹਾਲਤ ਦੀਆਂ ਦੇਖੋ ਤਸਵੀਰਾਂ

ਸਪੋਰਟਸ ਡੈਸਕ : ਭਾਰਤੀ ਅੰਡਰ-19 ਕ੍ਰਿਕਟ ਟੀਮ ਲਈ ਖੇਡ ਚੁੱਕੇ ਇਕ ਕ੍ਰਿਕਟਰ ਦੀ ਕਾਰ ਦਾ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਜ਼ੋਰਦਾਰ ਐਕਸੀਡੈਂਟ ਹੋ ਗਿਆ ਪਰ ਇਸ ਖਤਰਨਾਕ ਟੱਕਰ ਵਿਚ ਕਿਸੇ ਨੂੰ ਵੀ ਜ਼ਿਆਦਾ ਸੱਟ ਨਹੀਂ ਲੱਗੀ, ਜਿਸ ਵਿਚ ਭਾਰਤ ਦੇ ਸਾਬਕਾ ਅੰਡਰ-19 ਕ੍ਰਿਕਟਰ ਅਤੇ ਆਈ. ਪੀ. ਐੱਲ. ਖੇਡਣ ਵਾਲਾ ਨੌਜਵਾਨ ਖਿਡਾਰੀ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਸਹੀ ਦੱਸਿਆ ਜਾ ਰਿਹਾ ਹੈ। 

ਅੰਡਰ-19 ਕ੍ਰਿਕਟਰ ਰਹੇ ਅਕਸ਼ਦੀਪ ਨਾਥ ਦੀ ਕਾਰ ਦਾ ਹੋਇਆ ਐਕਸੀਡੈਂਟ
PunjabKesari
ਇਹ ਘਟਨਾ ਭਾਰਤ ਦੇ ਸਾਬਕਾ ਅੰਡਰ-19 ਕ੍ਰਿਕਟਰ ਅਕਸ਼ਦੀਪ ਨਾਥ ਦੇ ਨਾਲ ਹੋਈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਗਾਜੀਪੁਰ ਰਿੰਗ ਰੋਡ ਦੇ ਕੋਲ ਸ਼ੁੱਕਰਵਾਰ ਨੂੰ ਤੇਜ਼ ਰਫਤਾਰ ਨਾਲ 3 ਕਾਰਾਂ ਆਪਸ 'ਚ ਭਿੜ ਗਈਆਂ, ਜਿਸ ਤੋਂ ਬਾਅਦ ਜ਼ਬਰਦਸਤ ਐਕਸੀਡੈਂਟ ਹੋ ਗਿਆ। ਤਿੰਨੇ ਕਾਰਾਂ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਗਈਆਂ। ਇਸ ਵਿਚੋਂ ਇਕ ਕਾਰ ਭਾਰਤ ਦੀ ਅੰਡਰ-19 ਟੀਮ ਲਈ ਖੇਡ ਚੁੱਕੇ ਉੱਤਰਪ੍ਰਦੇਸ਼ ਦੇ ਨੌਜਵਾਨ ਖਿਡਾਰੀ ਅਕਸ਼ਦੀਪ ਨਾਥ ਦੀ ਸੀ। ਅਕਸ਼ਦੀਪ ਦੇ ਕੋਲ ਫੋਰਡ ਮਸਟੈਂਗ ਕਾਰ ਸੀ। ਇਨ੍ਹਾਂ ਤਿੰਨਾਂ ਕਾਰਾਂ ਦੀ ਆਪਸੀ ਟੱਕਰ ਵਿਚ ਅਕਸ਼ਦੀਪ ਨਾਥ ਵਾਲ-ਵਾਲ ਬੱਚ ਗਏ।

ਹਾਦਸੇ ਤੋਂ ਬਾਅਦ ਅਕਸ਼ਦੀਪ ਦੀ ਕਾਰ ਚੜ੍ਹੀ ਡਿਵਾਈਡਰ 'ਤੇ
PunjabKesari

ਇਸ ਖਤਰਨਾਕ ਟੱਕਰ ਤੋਂ ਬਾਅਦ ਇਹ ਮਾਮਲਾ ਲਖਨਊ ਦੇ ਗਾਜ਼ੀਪੁਰ ਪੁਲਸ ਸਟੇਸ਼ਨ ਪਹੁੰਚਿਆ, ਜਿੱਥੇ ਤਿੰਨਾਂ ਪੱਖਾਂ 'ਚ ਰਜ਼ਾਮੰਦੀ ਹੋ ਗਈ, ਜਿਸ ਤੋਂ ਬਾਅਦ ਮਾਮਲਾ ਉੱਥੇ ਹੀ ਖਤਮ ਹੋ ਗਿਆ। ਰਿਪਰੋਟਸ ਮੁਤਾਬਕ ਅਕਸ਼ਦੀਪ ਦੀ ਕਾਰ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਜਿਸ ਤੋਂ ਬਾਅਦ ਅਚਾਨਕ ਬੇਕਾਬੂ ਹੁੰਦੀ ਹੋਈ ਉਸ ਦੀ ਗੱਡੀ ਬਾਕੀ 2 ਕਾਰਾਂ ਨਾਲ ਟਕਰਾ ਗਈ ਤੇ ਡਿਵਾਈਡਰ 'ਤੇ ਜਾ ਚੜ੍ਹੀ।


author

Ranjit

Content Editor

Related News