ਰੇਪ ਦੀਆਂ ਧਮਕੀਆਂ ਤੋਂ ਹਸੀਨ ਜਹਾਂ ਦਾ ਵੱਡਾ ਬਿਆਨ, ਕਿਹਾ- ਯੂ.ਪੀ. ''ਚ ਹੁੰਦੀ ਤਾਂ ਕੁਝ ਗਲਤ ਹੋ ਜਾਂਦਾ

08/11/2020 11:49:00 AM

ਸਪੋਰਟਸ ਡੈਕਸ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਰਾਮ ਮੰਦਰ ਭੂਮੀ ਪੂਜਨ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਨ ਤੋਂ ਮਾਰਨ ਅਤੇ ਰੇਪ ਦੀਆਂ ਧਮਕੀਆਂ ਮਿਲਣ ਲੱਗ ਗਈਆਂ ਸੀ। ਇਸ ਮਾਮਲੇ 'ਤੇ ਹੁਣ ਹਸੀਨ ਜਹਾਂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਉਹ ਬੰਗਾਲ 'ਚ ਹੈ ਤੇ ਇਸੇ ਕਾਰਨ ਸੁਰੱਖਿਅਤ ਹੈ, ਜੇਕਰ ਯੂ.ਪੀ. 'ਚ ਹੁੰਦੀ ਤਾਂ ਕੁਝ ਗਲਤ ਹੋ ਜਾਂਦਾ। ਹਸੀਨ ਜਹਾਂ ਨੇ ਇਸ ਨੂੰ ਲੈ ਕੇ ਪੁਲਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। 

ਇਹ ਵੀ ਪੜ੍ਹੋਂ : ਇਨ੍ਹਾਂ ਨਿਊਡ ਤਸਵੀਰਾਂ ਕਰਕੇ ਚਰਚਾ 'ਚ ਆਈ ਸੀ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ
PunjabKesari
ਪੱਛਮੀ ਬੰਗਾਲ 'ਚ ਆਪਣੇ ਕਿਸੇ ਭਰਾ ਕੋਲ ਰਹਿ ਰਹੀ ਹਸੀਨ ਜਹਾਂ ਨੇ ਇਕ ਟੀ.ਵੀ. ਚੈਨਲ 'ਤੇ ਕਿਹਾ ਕਿ ਪੱਛਮੀ ਬੰਗਾਲ 'ਚ ਪ੍ਰਸ਼ਾਸਨਿਕ ਵਿਵਸਥਾ ਕਾਫ਼ੀ ਵਧੀਆ ਹੈ। ਯੂ.ਪੀ. 'ਚ ਰਹਿੰਦੀ ਤਾਂ ਮੇਰੇ ਨਾਲ ਕੁਝ ਗਲਤ ਹੋ ਜਾਂਦਾ, ਬਹੁਤ ਸਾਰੀਆਂ ਘਟਨਾਵਾਂ ਹੋ ਜਾਂਦੀਆਂ। ਮੈਂ ਜਿਸ ਭਰਾ ਨਾਲ ਰਹਿ ਰਹੀ ਹਾਂ ਉਹ ਮੇਰਾ ਕਾਫ਼ੀ ਖਿਆਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਾਫ਼ੀ ਦਿਨ ਤੱਕ ਮੇਰੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲੋਕ ਮੈਨੂੰ ਨਿਸ਼ਾਨਾ ਬਣਾਉਂਦੇ ਰਹੇ ਪਰ ਜਿਵੇਂ ਵੀ ਮੈਂ ਏਕਤਾ ਦਾ ਸੰਦੇਸ਼ ਦੇਣ ਦੀ ਗੱਲ ਕੀਤੀ ਤਾਂ ਮੈਨੂੰ ਫਿਰ ਤੋਂ ਟ੍ਰੋਲ ਕੀਤਾ ਜਾਣ ਲੱਗ ਗਿਆ। 

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਹੁਣ 14 ਸਾਲਾ ਕੁੜੀ ਨੂੰ ਬਣਾਇਆ ਸ਼ਿਕਾਰ
PunjabKesariਹਸੀਨ ਜਹਾਂ ਨੇ ਕਿਹਾ ਕਿ ਮੈਨੂੰ ਟਾਰਗੇਟ ਕਰਨ ਵਾਲੇ ਲੋਕ ਜੋ ਸੋਸ਼ਲ ਮੀਡੀਆ 'ਚੇ ਹੈ ਉਨ੍ਹਾਂ 'ਚੋਂ ਜ਼ਿਆਦਾਤਰ ਮੁਸਲਿਮ ਹਨ। ਮੈਂ ਇੰਨਾਂ ਹੀ ਕਹਾਂਗੀ ਕਿ ਸੱਚਾ ਮੁਸਲਮਾਨ ਅਜਿਹਾ ਨਹੀਂ ਹੁੰਦਾ, ਨਾ ਹੀ ਉਹ ਜਨਾਨੀਆਂ ਨੂੰ ਬੇਇੱਜ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕੱਟੜਪੰਥੀ ਲੋਕ ਗੰਦਗੀ ਫੈਲਾਅ ਰਹੇ ਹਨ, ਸਮਾਜ ਨੂੰ ਗੰਦਾ ਕਰ ਰਹੇ ਹਨ, ਨਫ਼ਰਚ ਫੈਲਾਉਂਦੇ ਹਨ। ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕੱਲੀ ਮੈਂ ਹੀ ਨਹੀਂ ਇਹ ਲੋਕ ਸੀ.ਐੱਮ., ਪੀ.ਐੱਮ ਤੱਕ ਨੂੰ ਗਾਲ੍ਹਾਂ ਕੱਢਦੇ ਹਨ। ਮੈਂ ਅਪੀਲ ਕਰਾਂਗੀ ਕਿ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। 


Baljeet Kaur

Content Editor

Related News