2024 ਤਕ ਦੇ ਲਈ ਗਾਂਗੁਲੀ ਨੂੰ ਨਵੇਂ ਸਾਲ ਦਾ ਕਰਨਾ ਹੋਵੇਗਾ ਇੰਤਜ਼ਾਰ
Thursday, Dec 05, 2019 - 10:12 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਆਪਣਾ ਕਾਰਜਕਾਲ 2024 ਤਕ ਵਧਾਉਣ ਦੇ ਲਈ ਨਵੇਂ ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ। ਬੀ. ਸੀ. ਸੀ. ਆਈ. ਨੇ ਮੁੰਬਈ 'ਚ ਇਕ ਦਸੰਬਰ ਨੂੰ ਆਯੋਜਿਤ ਆਪਣੀ 88ਵੀਂ ਸਾਲਾ ਆਮ ਬੈਠਕ 'ਚ ਆਪਣੇ ਅਹੁਦੇਦਾਰਾਂ ਦੇ ਕਾਰਜਕਾਲ ਦੀ ਸੀਮਾ 'ਚ ਢਿੱਲ ਦੇਣ ਨੂੰ ਮੰਜੂਰੀ ਦੇਣ ਦੇ ਨਾਲ-ਨਾਲ ਆਪਣੇ ਸੰਵਿਧਾਨ ਵਿਚ ਕੁਝ ਹੋਰ ਸੋਧ ਵੀ ਕੀਤੇ ਸਨ। ਇਸ 'ਚ ਸਭ ਤੋਂ ਪ੍ਰਮੁੱਖ ਇਹ ਮੰਨਿਆ ਜਾ ਰਿਹਾ ਹੈ ਕਿ ਅਹੁਦੇਦਾਰਾਂ ਦੇ ਤਿੰਨ-ਤਿੰਨ ਸਾਲ ਦੇ 2 ਕਾਰਜਕਾਲ ਪੂਰੇ ਹੋਣ ਦੇ ਬਾਅਦ ਤਿੰਨ ਸਾਲ ਦੀ ਲਾਜ਼ਮੀ ਕੂਲਿੰਗ ਦੀ ਮਿਆਦ ਨੂੰ ਖਤਮ ਕਰ ਦਿੱਤਾ ਜਾਵੇਗਾ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਗਾਂਗੁਲੀ ਦਾ ਕਾਰਜਕਾਲ 2024 ਤਕ ਦੇ ਲਈ ਵੱਧ ਸਕਦਾ ਹੈ। ਫਿਲਹਾਲ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਸੁਣਵਾਈ ਦੇ ਲਈ ਅਸਥਾਈ ਤੌਰ 'ਤੇ 14 ਜਨਵਰੀ ਦੀ ਤਰੀਖ ਤੈਅ ਕੀਤੀ ਹੈ। ਬੀ. ਸੀ. ਸੀ. ਆਈ. ਲੋਢਾ ਕਮੇਟੀ ਦੀਆਂ ਕੁਝ ਪ੍ਰਮੁੱਖ ਸਿਫਾਰਿਸ਼ਾਂ ਨੂੰ ਵਾਪਸ ਕਰਵਾਉਣਾ ਚਾਹੁੰਦੇ ਹਨ ਪਰ ਇਸ ਦੇ ਲਈ ਉਸ ਨੂੰ ਸੁਪਰੀਮ ਕੋਰਟ ਦੀ ਆਗਿਆ ਦੀ ਜ਼ਰੂਰਤ ਹੈ।
ਸੁਪਰੀਮ ਕੋਰਟ ਦੇ 14 ਜਨਵਰੀ ਦੀ ਤਰੀਖ ਤੈਅ ਕੀਤੇ ਜਾਣ ਦੇ ਕਾਰਨ ਬੋਰਡ ਨੂੰ ਫਿਲਹਾਲ ਆਪਣੀ ਏ. ਜੀ. ਐੱਮ. 'ਚ ਕੀਤੇ ਗਏ ਫੈਸਲਿਆਂ 'ਤੇ ਆਖਰੀ ਫੈਸਲੇ ਦਾ ਇੰਤਜ਼ਾਰ ਕਰਨਾ ਹੋਵੇਗਾ। ਉਸ ਸਮੇਂ ਤਕ ਗਾਂਗੁਲੀ ਨੂੰ ਆਪਣੇ ਭਵਿੱਖ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ। ਗਾਂਗੁਲੀ ਨੇ 23 ਅਕਤੂਬਰ ਨੂੰ ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਤੇ ਉਸ ਨੂੰ ਅਗਲੇ ਸਾਲ ਇਹ ਅਹੁਦਾ ਛੱਡਣਾ ਹੋਵੇਗਾ ਪਰ ਛੂਟ ਦਿੱਤੇ ਜਾਣ ਤੋਂ ਬਾਅਦ ਉਹ 2024 ਤਕ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣ ਸਕਦੇ ਹਨ। ਬੀ. ਸੀ. ਸੀ. ਆਈ. ਦੀ ਏ. ਜੀ. ਐੱਮ. 'ਚ ਇਹ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਸ ਦੇ ਲਈ ਬੋਰਡ ਨੂੰ ਸੁਪਰੀਮ ਕੋਰਟ ਦੀ ਮੰਜੂਰੀ ਦੀ ਜ਼ਰੂਰਤ ਹੋਵੇਗੀ।