ਵਿਸ਼ਵ ਬੋਸੀਆ ਚੈਲੇਂਜਰ ਬਹਿਰੀਨ ਪ੍ਰਤੀਯੋਗਿਤਾ ਵਿੱਚ ਭਾਰਤ ਦੇ ਬੋਸੀਆ ਖਿਡਾਰੀਆਂ ਨੇ ਜਿੱਤੇ ਨੇ 6 ਤਮਗੇ
Saturday, Nov 23, 2024 - 05:24 PM (IST)
ਜੈਤੋ, (ਰਘੁਨੰਦਨ ਪਰਾਸ਼ਰ) : ਬੋਸੀਆ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ 'ਚ 7 ਬੋਸੀਆ ਖਿਡਾਰੀਆਂ ਨੇ ਬਹਿਰੀਨ ਵਿਖੇ ਹੋਈ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਰਲਡ ਬੋਸੀਆ ਚੈਲੇਂਜਰ 'ਚ ਭਾਗ ਲਿਆ, ਇਸ ਸਬੰਧੀ ਜਾਣਕਾਰੀ ਸੰਸਥਾ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਦਿੱਤੀ। ਭਾਰਤ ਦੇ 7 ਖਿਡਾਰੀ ਬਹਿਰੀਨ 'ਚ ਆਯੋਜਿਤ ਵਿਸ਼ਵ ਬੋਸੀਆ ਚੈਲੰਜਰ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਗਏ ਸਨ। ਇਸ ਚੈਂਪੀਅਨਸ਼ਿਪ ਵਿੱਚ 20 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਭਾਰਤੀ ਅਥਲੀਟਾਂ ਵਿੱਚੋਂ ਸਚਿਨ ਚਮਾਰੀਆ ਨੇ ਬੀਸੀ-3 ਪੁਰਸ਼ ਵਰਗ ਵਿੱਚ ਸੋਨ ਤਗ਼ਮਾ, ਪੂਜਾ ਗੁਪਤਾ ਅਤੇ ਜਤਿਨ ਕੁਮਾਰ ਖੁਸ਼ਵਾਹ ਨੇ ਬੀਸੀ-4 ਵਰਗ ਦੇ ਜੋੜੀ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਅਜਯਾ ਰਾਜ ਨੇ ਬੀਸੀ-3 ਵਰਗ ਕਾਂਸੀ ਤਮਗਾ ਜਿੱਤਿਆ ਵਿੱਚ ਅਤੇ ਪੂਜਾ ਨੇ ਬੀਸੀ-4 ਵਰਗ ਵਿੱਚ ਤਾਂਬੇ ਦਾ ਤਗ਼ਮਾ ਜਿੱਤਿਆ। ਬੀਸੀ-4 ਮੇਲ ਵਿਚ ਜਤਿਨ ਕੁਮਾਰ ਕੁਸ਼ਵਾਹਾ ਨੇ ਤਗ਼ਮਾ ਜਿੱਤਿਆ। ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਭਾਰਤੀ ਬੋਸੀਆ ਖਿਡਾਰਨਾਂ ਅੰਜਲੀ ਠਾਕੁਰ, ਸਰਿਤਾ, ਵਿਯੋਮ ਪਾਹਵਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਕੁਝ ਅੰਕਾਂ ਨਾਲ ਤਮਗਾ ਜਿੱਤਣ ਤੋਂ ਖੁੰਝ ਗਈਆਂ।
ਕੋਚ ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ, ਅਮਨਦੀਪ ਸਿੰਘ, ਜਸਿੰਦਰ ਸਿੰਘ, ਜਸਪ੍ਰੀਤ ਸਿੰਘ ਧਾਲੀਵਾਲ, ਅੰਤਰਰਾਸ਼ਟਰੀ ਰੈਫਰੀ ਸੁਖਜਿੰਦਰ ਢਿੱਲੋਂ ਵੀ ਇਨ੍ਹਾਂ ਖਿਡਾਰੀਆਂ ਨਾਲ ਗਏ। ਸਾਰਿਆਂ ਨੇ ਆਪੋ ਆਪਣੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਬੋਸੀਆ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ, ਕੋਚ ਦਵਿੰਦਰ ਸਿੰਘ ਟੱਫੀ ਬਰਾੜ, ਕਲਾਸੀਫਾਈਡ ਡਾ: ਰਮਨਦੀਪ ਸਿੰਘ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਫਿਜ਼ੀਓਥੈਰੇਪੀ ਡਾ: ਨਵਜੋਤ ਸਿੰਘ, ਡਾ: ਲਕਸ਼ੀ, ਕੋਚ ਜਸਵਿੰਦਰ ਸਿੰਘ ਜਸ ਧਾਲੀਵਾਲ, ਕੋਚ ਮਨਪ੍ਰੀਤ ਡਾ. ਸੇਖੋਂ, ਜਸਪਾਲ ਸਿੰਘ, ਜਸਵੰਤ ਸਿੰਘ ਆਦਿ ਨੇ ਇਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ।