ਧੋਨੀ ਦੇ ਇਸ ਵੱਡੇ ਰਿਕਾਰਡ ਨੂੰ ਤੋੜਨ ਤੋਂ ਇਕ ਕਦਮ ਦੂਰ ਹਿੱਟਮੈਟ ਰੋਹਿਤ

06/22/2019 1:19:19 PM

ਸਪੋਰਟਸ ਡੈਸਕ— ਅੱਜ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦਾ 28ਵਾਂ ਮੁਕਾਬਲਾ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਉਪ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵਰਲਡ ਕੱਪ 'ਚ ਚੰਗੀ ਫਾਰਮ 'ਚ ਹਨ ਤੇ ਹੁਣ ਤੱਕ ਖੇਡੇ ਗਏ ਮੁਕਾਬਲਿਆਂ 'ਚ ਦੋ ਸੈਂਕੜੇ ਤੇ ਇਕ ਅਰਧ ਸੈਂਕੜਾ ਲਾ ਚੁੱਕੇ ਹਨ। ਅਜਿਹੇ 'ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇਕ ਵੱਡੇ ਰਿਕਾਰਡ ਨੂੰ ਤੋੜਨ ਤੋਂ ਮਹਿਜ਼ ਇਕ ਕਦਮ ਦੂਰ ਹਨ। ਰੋਹਿਤ ਅਫਗਾਨਿਸਤਾਨ ਦੇ ਖਿਲਾਫ ਮੈਚ 'ਚ ਜੇਕਰ ਇਕ ਛੱਕਾ ਲਗਾਉਂਦੇ ਹਨ ਤਾਂ ਉਹ ਧੋਨੀ ਦੇ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਤੋੜ ਦੇਣਗੇ।

PunjabKesari
ਤੁਹਾਨੂੰ ਦੱਸ ਦੇਈਏ ਕਿ ਧੋਨੀ 292 ਮੈਚਾਂ 'ਚ 225 ਛੱਕੇ ਲਾ ਚੁੱਕੇ ਹਨ ਤੇ ਉੱਥੇ ਹੀ ਦੂਜੇ ਪਾਸੇ ਰੋਹਿਤ ਨੇ 203 ਮੈਚਾਂ 'ਚ 224 ਛੱਕੇ ਲਾ ਚੁੱਕੇ ਹਨ। ਰੋਹਿਤ ਇਕ ਛੱਕਾ ਲਗਾਉਂਦੇ ਹੀ ਧੋਨੀ ਦੇ ਛੱਕਿਆਂ ਦੇ ਰਿਕਾਰਡ ਨੂੰ ਤੋੜ ਦੇਣਗੇ। ਇਸ ਦੇ ਨਾਲ ਹੀ ਰੋਹਿਤ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ੀ ਬਣ ਜਾਣਗੇ। ਉਥੇ ਹੀ ਸਭ ਤੋਂ ਜ਼ਿਆਦਾ ਛੱਕੇ ਲਗਾਉਣ 'ਚ ਪਾਕਿਸਤਾਨ ਦੇ ਖਿਡਾਰੀ ਸ਼ਾਹਿਦ ਅਫਰੀਦੀ ਪਹਿਲੇ ਸਥਾਨ 'ਤੇ ਹਨ।

​​​​​​​PunjabKesari
ਦੇਖੋ ਰਿਕਾਰਡਜ਼
ਸ਼ਾਹਿਦ ਅਫਰੀਦੀ(ਪਾਕਿਸਤਾਨ) 369 ਪਾਰੀਆਂ 'ਚ 351 ਛੱਕੇ
ਕ੍ਰਿਸ ਗੇਲ (ਵੈਸਟਇੰਡੀਜ਼) 287 ਪਾਰੀਆਂ 'ਚ 318 ਛੱਕੇ
ਸਨਥ ਜੈਸੂਰੀਆ (ਸ਼੍ਰੀਲੰਕਾ) 433 ਪਾਰੀਆਂ 'ਚ 270 ਛੱਕੇ
ਮਹਿੰਦਰ ਸਿੰਘ ਧੋਨੀ (ਭਾਰਤ) ਪਾਰੀਆਂ 'ਚ 225 ਛੱਕੇPunjabKesari


Related News