ਏਸ਼ੀਅਨ ਟੀਮ ਚੈਂਪੀਅਨਸ਼ਿਪ : ਭਾਰਤੀ ਬੈਡਮਿੰਟਨ ਟੀਮ ਨੂੰ ਮਲੇਸ਼ੀਆ ਦੇ ਹੱਥੋਂ ਹਾਰ ਮਿਲੀ

Friday, Feb 14, 2020 - 12:08 PM (IST)

ਏਸ਼ੀਅਨ ਟੀਮ ਚੈਂਪੀਅਨਸ਼ਿਪ : ਭਾਰਤੀ ਬੈਡਮਿੰਟਨ ਟੀਮ ਨੂੰ ਮਲੇਸ਼ੀਆ ਦੇ ਹੱਥੋਂ ਹਾਰ ਮਿਲੀ

ਸਪੋਰਟਸ ਡੈਸਕ— ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ ਏਸ਼ੀਅਨ ਟੀਮ ਚੈਂਪੀਅਨਸ਼ਿਪ ਦੇ ਗਰੁੱਪ-ਬੀ ਦੇ ਦੂਜੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਮਲੇਸ਼ੀਆ ਦੀ ਯੁਵਾ ਟੀਮ ਦੇ ਹੱਥੋਂ ਭਾਰਤੀ ਟੀਮ ਨੂੰ 1-4 ਨਾਲ ਹਾਰ ਝਲਣੀ ਪਈ। ਡਬਲਜ਼ ਦੇ ਆਪਣੇ ਸਟਾਰ ਖਿਡਾਰੀ ਸਾਤਵਿਕਸਾਈਰਾਜ ਦੀ ਗੈਰਮੌਜੂਦਗੀ 'ਚ ਟੀਮ ਇੰਡੀਆ ਕਮਜ਼ੋਰ ਹੋ ਗਈ ਜਿਸ ਦਾ ਖਾਮੀਆਜ਼ਾ ਉਸ ਨੂੰ ਭੁਗਤਨਾ ਪਿਆ।

ਅੱਡੀ ਦੀ ਸੱਟ ਦੀ ਵਜ੍ਹਾ ਤੋਂ ਬਾਹਰ ਹੋਏ ਸਾਤਵਿਕ ਦੀ ਜਗ੍ਹਾ ਐੱਮ. ਆਰ. ਅਰਜੁਨ ਨੂੰ ਚਿਰਾਗ ਸ਼ੇਟੀ ਅਤੇ ਧਰੁਵ ਕਪਿਲਾ ਨੂੰ ਲਕਸ਼ ਸੇਨ ਦੇ ਨਾਲ ਉਤਾਰਿਆ ਗਿਆ। ਨਵੀਂ ਜੋੜੀ ਦੀ ਵਜ੍ਹਾ ਨਾਲ ਭਾਰਤੀ ਟੀਮ ਨੂੰ ਦੋਵੇਂ ਮੁਕਾਬਲਿਆਂ 'ਚ ਹਾਰ ਮਿਲੀ। ਕਿਦਾਂਬੀ ਸ਼੍ਰੀਕਾਂਤ ਇਕਲੌਤੇ ਅਜਿਹੇ ਖਿਡਾਰੀ ਰਹੇ ਜਿਨ੍ਹਾਂ ਨੇ ਆਪਣਾ ਮੁਕਾਬਲਾ ਜਿੱਤਿਆ। ਉਨ੍ਹਾਂ ਤੋਂ ਇਲਾਵਾ ਸਿੰਗਲ 'ਚ ਬੀ ਸਾਈ ਪ੍ਰਣੀਤ ਅਤੇ ਐੱਚ. ਐੱਸ. ਪ੍ਰਣਯ ਨੂੰ ਆਪਣੇ-ਆਪਣੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ।


author

Tarsem Singh

Content Editor

Related News