ਭਾਰਤ ਨੇ 6 ਸੋਨ ਤਮਗਿਆਂ ਨਾਲ ਜਿੱਤਿਆ ਟ੍ਰੈਕ ਏਸ਼ੀਆ ਕੱਪ
Sunday, Sep 23, 2018 - 10:49 PM (IST)

ਨਵੀਂ ਦਿੱਲੀ— ਭਾਰਤੀ ਸਾਈਕਲਿਸਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਤਵਾਰ ਨੂੰ ਆਖਰੀ ਦਿਨ ਇੰਦਰਾ ਗਾਂਧੀ ਸਟੇਡੀਅਮ ਕੰਪਲੈਕਸ ਸਥਿਤ ਸਾਈਕਲਿੰਗ ਵੇਲੋਡ੍ਰੋਮ ਵਿਚ 6 ਸੋਨ ਸਮੇਤ ਕੁਲ 13 ਤਮਗੇ ਜਿੱਤ ਕੇ ਟ੍ਰੈਕ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ। ਮੇਜ਼ਬਾਨ ਭਾਰਤ ਨੇ 6 ਸੋਨ, 5 ਚਾਂਦੀ ਤੇ 2 ਕਾਂਸੀ ਤਮਗੇ ਜਿੱਤ ਕੇ ਚੋਟੀ ਸਥਾਨ ਹਾਸਲ ਕੀਤਾ ਜਦਕਿ ਇੰਡੋਨੇਸ਼ੀਆ 4 ਸੋਨ, 3 ਚਾਂਦੀ ਤੇ 1 ਕਾਂਸੀ ਤਮਗਾ ਜਿੱਤ ਕੇ ਦੂਜੇ ਸਥਾਨ 'ਤੇ ਰਿਹਾ। ਹਾਂਗਕਾਂਗ ਨੇ 4 ਸੋਨ ਤੇ 2 ਕਾਂਸੀ ਨਾਲ ਤੀਜਾ ਸਥਾਨ ਹਾਸਲ ਕੀਤਾ।
ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮੇਹਤਾ ਨੇ ਸਮਾਪਤੀ ਸਮਾਰੋਹ ਦੌਰਾਨ ਜੇਤੂਆਂ ਨੂੰ ਸਨਮਾਨਿਤ ਕੀਤਾ।