ਭਾਰਤ ਨੂੰ ਮਹਿਲਾਵਾਂ ਦੀ 25 ਮੀਟਰ ਪਿਸਟਲ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ

Friday, Mar 26, 2021 - 01:37 AM (IST)

ਨਵੀਂ ਦਿੱਲੀ– ਭਾਰਤ ਦੀ ਚਿੰਕੀ ਯਾਦਵ, ਮਨੂ ਭਾਕਰ ਤੇ ਰਾਹੀ ਸਰਨੋਬਤ ਨੇ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਵੀਰਵਾਰ ਨੂੰ ਇੱਥੇ ਮਹਿਲਾਵਾਂ ਦੀ 25 ਮੀਟਰ ਪਿਸਟਲ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤ ਕੇ ਦੇਸ਼ ਦਾ ਇਸ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਭਾਰਤੀ ਤਿਕੜੀ ਨੇ ਫਾਈਨਲ ਵਿਚ ਕੁਲ 17 ਦਾ ਸਕੋਰ ਬਣਾਇਆ ਤੇ ਪੋਲੈਂਡ ਦੀ ਇਵੋਨਾ ਵਾਵਰਜੋਨੋਵਕਸਾ, ਯੁਲਿਤਾ ਬੋਰੇਕ ਤੇ ਐਗ੍ਰਿਸਕਾ ਕੋਰੇਜਵੋ ਨੂੰ ਆਸਾਨੀ ਨਾਲ ਹਰਾਇਆ। ਪੋਲੈਂਡ ਦੀ ਟੀਮ ਨੇ ਸਿਰਫ 7 ਦਾ ਸਕੋਰ ਭਣਾਇਆ।

ਇਹ ਖ਼ਬਰ ਪੜ੍ਹੋ- ਯਕੀਨ ਸੀ ਕਿ ਕਰਨਾਟਕ ਤੋਂ ਅਗਲਾ ਖਿਡਾਰੀ ਪ੍ਰਸਿੱਧ ਹੀ ਹੋਵੇਗਾ : ਰਾਹੁਲ


ਇਸ ਤੋਂ ਇਕ ਦਿਨ ਪਹਿਲਾਂ ਯਾਦਵ, ਭਾਕਰ ਤੇ ਸਰਨੋਬਤ ਨੇ ਇਸ ਪ੍ਰਤੀਯੋਗਿਤਾ ਦੇ ਨਿੱਜੀ ਮੁਕਾਬਲਿਆਂ ਵਿਚ ਤਿੰਨੇ ਤਗਮੇ ਜਿੱਤੇ ਸਨ। ਇਸ ਜਿੱਤ ਨਾਲ ਭਾਰਤ ਦੀ ਤਮਗਾ ਸੂਚੀ ਵਿਚ ਸਥਿਤੀ ਵਧੇਰੇ ਮਜ਼ਬੂਤ ਹੋ ਗਈ ਹੈ। ਉਸਦੇ ਨਾਂ ’ਤੇ ਹੁਣ 10 ਸੋਨ, 6 ਚਾਂਦੀ ਤੇ 5 ਕਾਂਸੀ ਤਮਗੇ ਸਮੇਤ ਕੁਲ 21 ਤਮਗੇ ਦਰਜ ਹਨ।

ਇਹ ਖ਼ਬਰ ਪੜ੍ਹੋ- ਜ਼ਖਮੀ ਅਈਅਰ ਨੇ ਨਹੀਂ ਹਾਰੀ ਹਿੰਮਤ, ਆਪਣੀ ਵਾਪਸੀ 'ਤੇ ਦਿੱਤਾ ਵੱਡਾ ਬਿਆਨ


ਇਸ ਤੋਂ ਪਹਿਲਾਂ ਅੰਜੁਮ ਮੌਦਗਿਲ, ਸ਼ਰੇਆ ਸਕਸੈਨਾ ਤੇ ਗਾਯਤਰੀ ਨਿਤਆਨਾਦਮ ਦੀ ਭਾਰਤੀ ਟੀਮ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੀ ਟੀਮ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ ਸੀ। ਭਾਰਤੀ ਟੀਮ ਨੇ ਸੋਨ ਤਮਗੇ ਦੇ ਮੈਚ ਵਿਚ 43 ਅੰਕ ਹਾਸਲ ਕੀਤੇ ਉਹ ਪੋਲੈਂਡ ਦੀ ਟੀਮ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਭਾਰਤੀ ਟੀਮ ਨੇ ਸੋਨ ਤਮਗੇ ਦੇ ਮੈਚ ਵਿਚ 43 ਅੰਕ ਹਾਸਲ ਕੀਤੇ ਉਹ ਪੋਲੈਂਡ ਦੀ ਟੀਮ ਤੋਂ ਬਾਅਦ ਦੂਜੇ ਸਥਾਨ’ਤੇ ਰਹੀ। ਪੋਲੈਂਡ ਨੇ 47 ਅੰਕ ਬਮਾ ਕੇ ਸੋਨ ਤਮਗਾ ਜਿੱਤਿਆ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News