ਪੈਰਾ ਪਾਵਰਲਿਫਟਿੰਗ ਵਿਸ਼ਵ ਕੱਪ ਦੇ ਪਹਿਲੇ ਦਿਨ ਭਾਰਤ ਨੇ ਜਿੱਤੇ 4 ਤਮਗੇ
Monday, Jun 23, 2025 - 01:21 PM (IST)

ਬੀਜਿੰਗ– ਭਾਰਤ ਨੇ ਇੱਥੇ ਪੈਰਾ ਪਾਵਰਲਿਫਟਿੰਗ ਵਿਸ਼ਵ ਕੱਪ ਦੇ ਪਹਿਲੇ ਦਿਨ ਇਕ ਸੋਨ, ਇਕ ਚਾਂਦੀ ਤੇ ਦੋ ਕਾਂਸੀ ਸਮੇਤ 4 ਤਮਗੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਵਿਚ 40 ਤੋਂ ਵੱਧ ਦੇਸ਼ਾਂ ਦੇ ਚੋਟੀ ਦੇ ਪੈਰਾ ਪਾਵਰਲਿਫਟਰ ਹਿੱਸਾ ਲੈ ਰਹੇ ਹਨ ਤੇ ਇਹ 2026 ਵਿਸ਼ਵ ਚੈਂਪੀਅਨਸ਼ਿਪ ਤੇ 2028 ਪੈਰਾਲੰਪਿਕ ਖੇਡਾਂ ਦੀ ਕੁਆਲੀਫਾਇੰਗ ਪ੍ਰਤੀਯੋਗਿਤਾ ਹੈ।
ਗੁਲਫਾਮ ਅਹਿਮਦ ਨੇ ਬੇਹੱਦ ਮੁਕਾਬਲੇਬਾਜ਼ੀ ਪੁਰਸ਼ਾਂ ਦੀ ਏਲੀਟ 59 ਕਿ. ਗ੍ਰਾ. ਸ਼੍ਰੇਣੀ ਵਿਚ ਕਾਂਸੀ ਤਮਗੇ ਨਾਲ ਭਾਰਤ ਦਾ ਖਾਤਾ ਖੋਲ੍ਹਿਆ। ਪੁਰਸ਼ਾਂ ਦੇ ਏਲੀਟ 72 ਕਿ. ਗ੍ਰਾ. ਸ਼੍ਰੇਣੀ ਵਿਚ ਰਾਮੂਭਾਈ ਬੰਵਭਾ ਨੇ ਆਪਣੇ ਪਹਿਲੀ ਕੋਸ਼ਿਸ਼ ਵਿਚ 151 ਕਿ. ਗ੍ਰਾ. ਭਾਰ ਚੁੱਕ ਕੇ ਭਾਰਤ ਦੇ ਖਾਤੇ ਵਿਚ ਇਕ ਹੋਰ ਕਾਂਸੀ ਤਮਗਾ ਜੋੜਿਆ। ਹਾਲਾਂਕਿ 155 ਤ 156 ਕਿ. ਗ੍ਰਾ. ਦੀਆਂ ਉਸਦੀਆਂ ਦੋ ਅਗਲੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਪਰ ਉਹ ਪੋਡੀਅਮ ਸਥਨ ਹਾਸਲ ਕਰਨ ਵਿਚ ਸਫਲ ਰਿਹਾ।
ਤਜਰਬੇਕਾਰ ਵੇਟਲਿਫਟੰਰ ਜੌਬੀ ਮੈਥਿਊ ਨੇ ਮਾਸਟਰਜ਼ ਸ਼੍ਰੇਣੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਕੁੱਲ ਚਾਂਦੀ ਤਮਗਾ ਜਿੱਤਿਆ।