ਭਾਰਤ ਜਿੱਤੇਗਾ ਵਿਸ਼ਵ ਕੱਪ : ਗਾਵਸਕਰ

Monday, Mar 04, 2019 - 05:00 AM (IST)

ਭਾਰਤ ਜਿੱਤੇਗਾ ਵਿਸ਼ਵ ਕੱਪ : ਗਾਵਸਕਰ

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਤੇ ਲੀਜੇਂਡ ਓਪਨਰ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਭਾਰਤ ਇੰਗਲੈਂਡ 'ਚ 30 ਮਈ ਤੋਂ ਹੋਣ ਵਾਲੇ ਵਿਸ਼ਵ ਕੱਪ 'ਚ ਖਿਤਾਬੀ ਜਿੱਤ ਹਾਸਲ ਕਰੇਗਾ। ਗਾਵਸਕਰ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਭਾਰਤ 100 ਫੀਸਦੀ ਵਿਸ਼ਵ ਕੱਪ ਜਿੱਤੇਗਾ। ਭਾਰਤ ਦਾ ਫਾਈਨਲ 'ਚ ਪਹੁੰਚਣਾ ਤਾਂ ਤੈਅ ਹੈ। ਗਾਵਸਕਰ ਦੇ ਨਾਲ ਮੌਜੂਦ ਸਾਬਕਾ ਆਸਟਰੇਲੀਆਈ ਖਿਡਾਰੀ ਮਾਈਕਲ ਕਲਾਰਕ ਨੇ ਵੀ ਕਿਹਾ ਕਿ ਭਾਰਤੀ ਟੀਮ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਜਾਵੇਗੀ।
ਕਲਾਰਕ ਨੇ ਨਾਲ ਹੀ ਕਿਹਾ ਕਿ ਆਸਟਰੇਲੀਆ ਟੀਮ ਵੀ ਫਾਈਨਲ 'ਚ ਹੋਵੇਗੀ ਪਰ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ 'ਤੇ ਸਾਬਕਾ ਆਸਟਰੇਲੀਆਈ ਓਪਨਰ ਮੈਥਿਊ ਹੇਡਨ ਤੇ ਭਾਰਤ ਦੇ ਐੱਮ. ਐੱਸ. ਏ. ਕੇ. ਪ੍ਰਸਾਦ ਵੀ ਮੌਜੂਦ ਸੀ। ਪ੍ਰਸਾਦ ਨੇ ਇਸ ਮੌਕੇ 'ਤੇ ਕਿਹਾ ਕਿ ਉਹ ਵਿਸ਼ਵ ਕੱਪ ਦੀ ਟੀਮ ਨੂੰ ਲੈ ਕੇ ਪੂਰੀ ਤਰ੍ਹਾਂ ਸਪਸ਼ਟ ਹੈ ਤੇ ਉਨ੍ਹਾਂ ਨੂੰ ਟੀਮ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।


author

Gurdeep Singh

Content Editor

Related News