ਭਾਰਤ ਇਸ ਵਿਸ਼ਵ ਕੱਪ ''ਚ 2003-2007 ''ਚ ਆਸਟਰੇਲੀਆ ਦੀ ਤਰ੍ਹਾ ਬਣਾਏਗਾ ਦਬਦਬਾਅ : ਅਸ਼ਵਿਨ

Tuesday, Jun 11, 2019 - 10:50 PM (IST)

ਭਾਰਤ ਇਸ ਵਿਸ਼ਵ ਕੱਪ ''ਚ 2003-2007 ''ਚ ਆਸਟਰੇਲੀਆ ਦੀ ਤਰ੍ਹਾ ਬਣਾਏਗਾ ਦਬਦਬਾਅ : ਅਸ਼ਵਿਨ

ਚੇਨਈ— ਭਾਰਤ ਟੀਮ ਤੋਂ ਬਾਹਰ ਚੱਲ ਰਹੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਮੰਗਲਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਮੌਜੂਦਾ ਵਿਸ਼ਵ ਕੱਪ 'ਚ ਉਸੇ ਤਰ੍ਹਾ ਦਬਦਬਾਅ ਬਣਾਏਗੀ, ਜਿਸ ਤਰ੍ਹਾਂ ਆਸਟਰੇਲੀਆ ਨੇ 2003-2007 'ਚ ਕੀਤਾ ਸੀ। ਭਾਰਤ ਨੇ ਹੁਣ ਤਕ ਵਿਸ਼ਵ ਕੱਪ ਦੇ ਆਪਣੇ ਦੋਵੇਂ ਮੈਚਾਂ 'ਚ ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਰੁੱਧ ਜਿੱਤ ਦਰਜ ਕੀਤੀ ਹੈ। ਤਾਮਿਲਨਾਡੂ ਦੇ ਇਸ ਕ੍ਰਿਕਟਰ ਨੇ ਕਿਹਾ ਕਿ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਦੀ ਭਾਰਤੀ ਸਪਿਨ ਜੋੜੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਅਸ਼ਵਿਨ ਨੇ ਕਿਹਾ ਕਿ ਚਾਹਲ ਤੇ ਕੁਲਦੀਪ ਪਿਛਲੇ ਕਾਫੀ ਸਮੇਂ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਚਾਹਲ ਨੇ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਅੱਜਕਲ ਆਫ ਸਪਿਨਰਾਂ ਨੂੰ ਆਖਰੀ ਇਲੈਵਨ 'ਚ ਜ਼ਿਆਦਾ ਜਗ੍ਹਾ ਨਹੀਂ ਮਿਲਦੀ ਪਰ ਅਸ਼ਵਿਨ ਨੇ ਕਿਹਾ ਕਿ ਚੀਜ਼ਾਂ ਜਲਦ ਹੀ ਬਦਲਣਗੀਆਂ। ਅਸ਼ਵਿਨ ਨਾਟਿੰਘਮਸ਼ਰ ਵਲੋਂ ਕਾਊਂਟੀ ਕ੍ਰਿਕਟ ਖੇਡਣ ਦੇ ਲਈ 23 ਜੂਨ ਨੂੰ ਇੰਗਲੈਂਡ ਰਵਾਨਾ ਹੋਣਗੇ। ਪਿਛਲੀ ਬਾਰ ਉਹ ਵੋਰਸੇਸਟਰਸ਼ਰ ਵਲੋਂ ਖੇਡੇ ਸਨ। ਉਨ੍ਹਾਂ ਨੇ ਕਿਹਾ ਕਿ ਕਾਊਂਟੀ ਟੀਮ ਨਾਟਿੰਘਮਸ਼ਰ ਵਲੋਂ ਖੇਡਣ ਦੇ ਲਈ ਮੈਂ 23 ਜੂਨ ਨੂੰ ਇੰਗਲੈਂਡ ਜਾਵਾਂਗਾ। ਦੇਖਦੇ ਹਾਂ ਉਥੇ ਕੀ ਹੁੰਦਾ ਹੈ।


author

Gurdeep Singh

Content Editor

Related News