3 ਪੁਰਸ਼ ਹਾਕੀ ਸੀਰੀਜ਼ ਫਾਈਨਲਸ ਵਿਚੋਂ ਇਕ ਦੀ ਮੇਜ਼ਬਾਨੀ ਕਰੇਗਾ ਭਾਰਤ

Tuesday, Oct 23, 2018 - 08:18 PM (IST)

3 ਪੁਰਸ਼ ਹਾਕੀ ਸੀਰੀਜ਼ ਫਾਈਨਲਸ ਵਿਚੋਂ ਇਕ ਦੀ ਮੇਜ਼ਬਾਨੀ ਕਰੇਗਾ ਭਾਰਤ

ਲੁਸਾਨੇ : ਭਾਰਤ 6 ਤੋਂ 16 ਜੂਨ ਤਕ ਪੁਰਸ਼ਾਂ ਦੀ ਐੱਫ. ਆਈ. ਐੱਚ. ਹਾਕੀ ਸੀਰੀਜ਼ ਫਾਈਨਲਸ ਵਿਚੋਂ ਇਕ ਦੀ ਮੇਜ਼ਬਾਨੀ ਕਰੇਗਾ, ਜਿਸ ਵਿਚ ਦੋ ਟੀਮਾਂ 2020 ਟੋਕੀਓ ਓਲੰਪਿਕ ਕੁਆਲੀਫਾਇਰ ਲਈ ਪ੍ਰਵੇਸ਼ ਕਰਨਗੀਆਂ। ਹਰੇਕ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਵਿਚੋਂ ਦੋ ਚੋਟੀ ਦੀਆਂ ਟੀਮਾਂ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ਵਿਚ ਜਗ੍ਹਾ ਪੱਕੀ ਕਰਨਗੀਆਂ, ਜਿਹੜੀ ਅਗਲੇ ਸਾਲ ਨਵੰਬਰ ਵਿਚ ਆਯੋਜਿਤ ਕੀਤੀ ਜਾਵੇਗੀ। 

PunjabKesari

ਮੇਜ਼ਬਾਨ ਭਾਰਤ ਦੇ ਇਲਾਵਾ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਹੋਰ ਟੀਮਾਂ ਏਸ਼ੀਆਈ ਖੇਡਾਂ ਦੀ ਚੈਂਪੀਅਨ ਜਾਪਾਨ, ਮੈਕਸੀਕੋ, ਪੋਲੈਂਡ, ਰੂਸ, ਦੱਖਣੀ ਅਫਰੀਕਾ, ਅਮਰੀਕਾ ਹਨ। ਇਕ ਹੋਰ ਟੀਮ ਦੀ ਪੁਸ਼ਟੀ ਅਜੇ ਹੋਣੀ ਹੈ। ਹਾਕੀ ਸੀਰੀਜ਼ ਦੇ ਫਾਈਨਲ ਲਈ ਭਾਰਤੀ ਗੇੜ ਦੇ ਸਥਾਨ ਦਾ ਬਾਅਦ ਵਿਚ ਐਲਾਨ ਕੀਤਾ ਜਾਵੇਗਾ। ਪੁਰਸ਼ ਤੇ ਮਹਿਲਾ ਵਰਗ ਵਿਚ 8-8 ਟੀਮਾਂ ਇਨ੍ਹਾਂ ਟੂਰਨਾਮੈਂਟਾਂ ਵਿਚ ਹਿੱਸਾ ਲੈਣਗੀਆਂ।


Related News