AFC ਏਸ਼ੀਆਈ ਕੱਪ ਤੋਂ ਪਹਿਲਾਂ ਸਾਊਦੀ ਅਰਬ, ਚੀਨ ਨਾਲ ਭਿੜੇਗਾ ਭਾਰਤ

06/18/2018 6:03:26 PM

ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਦਾ ਅਗੱਲੇ ਸਾਲ ਹੋਣ ਵਾਲੇ ਏ.ਐੱਫ.ਸੀ. ਏਸ਼ੀਆਈ ਕੱਪ ਤੋਂ ਪਹਿਲਾਂ ਜ਼ਿਆਦਾ ਰੈਂਕਿੰਗ ਦੀਆਂ ਟੀਮਾਂ ਸਾਊਦੀ ਅਰਬ ਅਤੇ ਚੀਨ ਖਿਲਾਫ ਦੋਸਤਾਨਾ ਮੈਚ ਖੇਡਣਾ ਲਗਭਗ ਤੈਅ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਇਕ ਸਿਖਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਏਸ਼ੀਆ ਕੱਪ 2019 ਸੰਯੁਕਤ ਅਮੀਰਾਤ ਦੇ 8 ਕੇਂਦਰਾਂ 'ਤੇ 5 ਜਨਵਰੀ ਤੋਂ 1 ਫਰਵਰੀ ਵਿਚਾਲੇ ਖੇਡਿਆ ਜਾਵੇਗਾ। ਭਾਰਤ ਨੂੰ ਇਸ ਕੌਂਟੀਨੇਂਟਲ ਮੁਕਬਾਲਿਆਂ 'ਚ ਯੂ.ਏ.ਈ, ਥਾਈਲੈਂਡ ਅਤੇ ਬਿਹਰੀਨ ਦੇ ਨਾਲ ਗਰੁਪ ਏ 'ਚ ਰੱਖਿਆ ਗਿਆ ਹੈ।
Related image
ਏ.ਆਈ.ਐੱਫ.ਐੱਫ. ਜਨਰਲ ਸਕੱਤਰ ਕੁਸ਼ਾਲ ਦਾਸ ਨੇ ਮੀਡੀਆ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਟੀਮਾਂ ਨਾਲ ਗੱਲਬਾਤ ਆਖਰੀ ਚਰਣ 'ਤੇ ਹੈ। ਦਾਸ ਨੇ ਕਿਹਾ, ਸਾਡੀ ਉਨ੍ਹਾਂ ਨਾਲ ਗੱਲ ਚਲ ਰਹੀ ਹੈ ਅਤੇ ਲਗਭਗ 90 ਫੀਸਦੀ ਤੈਅ ਹੋ ਚੁੱਕਾ ਹੈ। ਅਸੀਂ ਅਕਤੂਬਰ ਨਵੰਬਰ 'ਚ ਇਕ ਮੈਚ ਆਪਣੇ ਦੇਸ਼ ਅਤੇ ਇਕ ਮੈਚ ਵਿਦੇਸ਼ 'ਚ ਆਯੋਜਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
Related image
ਸਾਊਦੀ ਅਰਬ ਮੌਜੂਦਾ ਸਮੇਂ ਫੀਫਾ ਵਿਸ਼ਵ ਕੱਪ ਖੇਡ ਰਿਹਾ ਹੈ। ਉਹ ਫੀਫਾ ਰੈਂਕਿੰਗ 'ਚ 67ਵੇਂ ਸਥਾਨ 'ਤੇ ਹੈ। ਭਾਰਤ ਫੀਫਾ ਸੂਚੀ 'ਚ 97ਵੇਂ ਸਥਾਨ 'ਤੇ ਹੈ। ਏਸ਼ੀਆਈ ਕੱਪ 'ਚ ਏਸ਼ੀਆ ਦੀਆਂ ਚੋਟੀ ਦੀਆਂ ਟੀਮਾਂ ਨੂੰ 6 ਗਰੁਪ 'ਚ ਰੱਖਿਆ ਗਿਆ ਹੈ। ਭਾਰਤ ਏਸ਼ੀਆਈ ਖੇਤਰ 'ਚ 14ਵੇਂ ਸਥਾਨ 'ਤੇ ਹੈ ਅਤੇ ਇੰਟਰੌਂਟੀਨੇਂਟਲ ਕੱਪ 'ਚ ਜਿੱਤ ਨਾਲ ਉਸਦੇ ਹੌਂਸਲੇ ਬੁਲੰਦ ਹਨ।


Related News