ਰਿਧੀਮਾਨ ਸਾਹਾ ਦਾ ਹੋਇਆ ਸਫਲ ਆਪਰੇਸ਼ਨ, ਪਿੰਕ ਬਾਲ 'ਚ ਟੈਸਟ 'ਚ ਹੋਇਆ ਸੀ ਜ਼ਖਮੀ
Wednesday, Nov 27, 2019 - 05:18 PM (IST)

ਸਪੋਰਟਸ ਡੈਸਕ— ਭਾਰਤ ਦੇ ਟੈਸਟ ਵਿਕਟਕੀਪਰ ਰਿਧੀਮਾਨ ਸਾਹਾ ਦੇ ਸੱਜੇ ਹੱਥ ਦੀ ਊਂਗਲੀ 'ਚ ਬੰਗਲਾਦੇਸ਼ ਖਿਲਾਫ ਡੇਅ-ਨਾਈਟ ਟੈਸਟ ਦੇ ਦੌਰਾਨ ਫਰੈਕਚਰ ਹੋਇਆ ਸੀ, ਜਿਸ ਦਾ ਆਪਰੇਸ਼ਨ ਕਰਾਇਆ ਗਿਆ ਹੈ। 35 ਸਾਲਾ ਦੇ ਸਾਹਾ ਦਾ ਮੰਗਲਵਾਰ ਨੂੰ ਮੁੰਬਈ 'ਚ ਆਪਰੇਸ਼ਨ ਹੋਇਆ।
ਬੋਰਡ ਨੇ ਇਕ ਬਿਆਨ 'ਚ ਕਿਹਾ, ''ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਹੱਥ ਅਤੇ ਗੁੱਟ ਦੇ ਮਾਹਿਰਾਂ ਤੋ ਸਲਾਹ ਲਈ। ਉਨ੍ਹਾਂ ਨੂੰ ਆਪਰੇਸ਼ਨ ਲਈ ਕਿਹਾ ਗਿਆ। ਮੁੰਬਈ 'ਚ ਮੰਗਲਵਾਰ ਨੂੰ ਉਨ੍ਹਾਂ ਦਾ ਸਫਲ ਆਪਰੇਸ਼ਨ ਹੋਇਆ। ਹੁਣ ਉਹ ਜਲਦੀ ਹੀ ਬੇਂਗਲੁਰੂ 'ਚ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਰਿਹੈਬੀਲਿਟੇਸ਼ਨ ਕਰਾਉਣਗੇ। ''
ਸਾਹਾ ਨੂੰ ਦੱਖਣੀ ਅਫਰੀਕਾ ਖਿਲਾਫ ਅਕਤੂਬਰ 'ਚ ਟੈਸਟ ਸੀਰੀਜ਼ ਦੇ ਦੌਰਾਨ ਅਜਿਹੀ ਹੀ ਸੱਟ ਲੱਗੀ ਸੀ ਪਰ ਉਹ ਬੰਗਲਾਦੇਸ਼ ਖਿਲਾਫ ਸੀਰੀਜ਼ ਤੋਂ ਪਹਿਲਾਂ ਠੀਕ ਹੋ ਗਏ ਸਨ। ਆਈ. ਪੀ. ਐੱਲ 2018 ਦੇ ਦੌਰਾਨ ਉਨ੍ਹਾਂ ਨੂੰ ਮੋਡੇ 'ਚ ਸੱਟ ਲੱਗੀ ਸੀ, ਜਿਸ ਦਾ ਉਨ੍ਹਾਂ ਨੂੰ ਇੰਗਲੈਂਡ 'ਚ ਆਪਰੇਸ਼ਨ ਕਰਾਉਣਾ ਪਿਆ। ਉਨ੍ਹਾਂ ਦੀ ਗੈਰ ਹਾਜ਼ਰੀ 'ਚ ਰਿਸ਼ਭ ਪੰਤ ਟੀਮ 'ਚ ਆ ਗਏ ਪਰ ਬੰਗਲਾਦੇਸ਼ ਖਿਲਾਫ ਦੋ ਮੈਚਾਂ ਦੀ ਸੀਰੀਜ਼ 'ਚ ਸਾਹਾ ਨੂੰ ਤਰਜੀਹ ਮਿਲੀ। ਸਾਹਾ ਨੇ ਦਿਨ ਰਾਤ ਦੇ ਟੈਸਟ ਦੇ ਦੌਰਾਨ ਟੈਸਟ ਕ੍ਰਿਕਟ 'ਚ 100 ਸ਼ਿਕਾਰ ਪੂਰੇ ਕੀਤੇ।