ਜਾਣੋ ਟੀ-20 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਏ ਮੈਚਾਂ ਦੇ ਦਿਲਚਸਪ ਅੰਕੜੇ

Saturday, Aug 03, 2019 - 10:10 AM (IST)

ਜਾਣੋ ਟੀ-20 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਏ ਮੈਚਾਂ ਦੇ ਦਿਲਚਸਪ ਅੰਕੜੇ

ਸਪੋਰਟਸ ਡੈਸਕ— ਭਾਰਤ-ਵੈਸਇੰਡੀਜ਼ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਅਮਰੀਕਾ ਦੇ ਫਲੋਰਿਡਾ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਦੀਆਂ ਨਜ਼ਰਾਂ ਵਿੰਡੀਜ਼ ਖਿਲਾਫ ਲਗਾਤਾਰ ਚੌਥੀ ਜਿੱਤ 'ਤੇ ਹੋਵੇਗੀ। ਵੈਸਟਇੰਡੀਜ਼ ਖਿਲਾਫ ਭਾਰਤੀ ਟੀਮ ਪਿਛਲੇ 3 ਸਾਲਾਂ 'ਚ 60% ਫੀਸਦੀ ਮੈਚ ਜਿੱਤੀ ਹੈ। ਦੋਵੇਂ ਟੀਮਾਂ ਵਰਲਡ ਕੱਪ ਦੇ ਬਾਅਦ ਪਹਿਲੀ ਵਾਰ ਕੌਮਾਂਤਰੀ ਮੈਚ ਖੇਡਣ ਉਤਰਨਗੀਆਂ। ਟੀ-20 'ਚ ਦੋਵੇਂ ਟੀਮਾਂ 10 ਮਹੀਨਿਆਂ ਬਾਅਦ ਆਹਮੋ-ਸਾਹਮਣੇ ਹੋਣਗੀਆਂ। 

ਜਾਣੋ ਦੋਵੇਂ ਟੀਮਾਂ ਵਿਚਾਲੇ ਹੋਏ ਮੈਚਾਂ ਦੇ ਦਿਲਚਸਪ ਅੰਕੜੇ

PunjabKesari
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅਜੇ ਤਕ 4 ਟੀ-20 ਸੀਰੀਜ਼ ਹੋਈਆਂ ਹਨ। ਇਨ੍ਹਾਂ 'ਚ ਦੋਹਾਂ ਟੀਮਾਂ ਨੇ 2-2 ਨਾਲ ਸੀਰੀਜ਼ ਆਪਣੇ ਨਾਂ ਕੀਤੀ ਹੈ। ਦੋਵੇਂ ਟੀਮਾਂ ਵਿਚਾਲੇ ਅਜੇ ਤਕ 11 ਟੀ-20 ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ ਭਾਰਤ ਨੇ ਪੰਜ ਮੈਚ 'ਚ ਸਫਲਤਾ ਪ੍ਰਾਪਤ ਕੀਤੀ। ਦੂਜੇ ਪਾਸੇ ਵੈਸਟਇੰਡੀਜ਼ 5 ਮੈਚ ਜਿੱਤਣ 'ਚ ਸਫਲ ਰਹੀ ਹੈ। 1 ਮੁਕਾਬਲੇ ਦਾ ਕੋਈ ਨਤੀਜਾ ਨਹੀਂ ਆਇਆ ਹੈ। 

ਮੌਸਮ ਅਤੇ ਪਿੱਚ ਦੇ ਹਾਲਾਤ

PunjabKesari
ਫਲੋਰਿਡਾ 'ਚ ਬੱਦਲ ਛਾਏ ਰਹਿਣਗੇ। ਮੈਚ ਦੌਰਾਨ ਮੀਂਹ ਦੀ ਸੰਭਾਵਨਾ ਹੈ। ਤਾਪਮਾਨ 25 ਤੋਂ 32 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਪਿੱਚ ਨਾਲ ਬੱਲੇਬਾਜ਼ਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ।5


author

Tarsem Singh

Content Editor

Related News