ਸ਼੍ਰੀਲੰਕਾ ਖਿਲਾਫ ਅੱਜ ਤਕ ਇਕ ਵੀ T20 ਸੀਰੀਜ਼ ਨਹੀਂ ਹਾਰੀ ਟੀਮ ਇੰਡੀਆ, ਦੇਖੋ ਰਿਕਾਰਡਜ਼

01/10/2020 1:34:43 PM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਸ਼ੁੱਕਰਵਾਰ ਨੂੰ ਪੁਣੇ ਦੇ ਐਮ. ਸੀ. ਆਰ. ਅੰਤਰਰਾਸ਼ਟਰੀ ਸ‍ਟੇਡੀਅਮ 'ਚ ਇਸ ਸੀਰੀਜ਼ ਦਾ ਤੀਜਾ ਅਤੇ ਆਖਰੀ ਟੀ-20 ਮੈਚ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਸੀਰੀਜ਼ ਦਾ ਪਹਿਲਾ ਮੈਚ ਬਿਨਾਂ ਕੋਈ ਗੇਂਦ ਸੁੱਟੇ ਰੱਦ ਹੋ ਗਿਆ ਅਤੇ ਦੂਜੇ ਮੁਕਾਬਲੇ 'ਚ ਭਾਰਤ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਹੁਣ ਇਹ ਤੀਜਾ ਮੈਚ ਕਾਫ਼ੀ ਮਹਤ‍ਵਪੂਰਨ ਹੋ ਗਿਆ ਹੈ। ਹਾਲਾਂਕਿ ਭਾਰਤੀ ਟੀਮ ਲਈ ਇਹ ਇੰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਕ੍ਰਿਕਟ ਸਟੇਡੀਅਮ ਟੀਮ ਇੰਡੀਆ ਦਾ ਰਿਕਾਰਡ ਕੁਝ ਖਾਸ ਨਹੀਂ ਰਿਹਾ ਹੈ। ਜੋ ਭਾਰਤੀ ਟੀਮ ਦੀ ਪ੍ਰੇਸ਼ਾਨੀ ਵਧਾ ਸਕਦਾ ਹੈ।

PunjabKesari

ਇਸ ਮੈਦਾਨ 'ਤੇ ਭਾਰਤ ਨੇ ਖੇਡੇ ਹਨ 2 ਟੀ-20 ਮੈਚ
ਪੁਣੇ ਦੇ ਇਸ ਮੈਦਾਨ 'ਤੇ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ 'ਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਮਣੇ-ਸਾਹਮਣੇ ਹੋਈਆਂ ਸਨ ਜਿਸ 'ਚ ਮਹਿਮਾਨ ਟੀਮ ਨੂੰ ਭਾਰਤ ਨੇ 5 ਵਿਕਟਾਂ ਨਾਲ ਹਰਾ ਦਿੱਤਾ ਸੀ। ਇਸ ਮੈਦਾਨ 'ਤੇ ਦੂਜਾ ਟੀ20 ਅੰਤਰਰਾਸ਼ਟਰੀ ਮੁਕਾਬਲਾ 9 ਫਰਵਰੀ, 2016 ਨੂੰ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਹੋਇਆ ਸੀ। ਇਸ ਮੈਚ 'ਚ ਮਹਿਮਾਨ ਸ਼੍ਰੀਲੰਕਾਈ ਟੀਮ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। 2016 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਮੁਕਾਬਲੇ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 18.5 ਓਵਰ 'ਚ 101 ਦੌੜਾਂ 'ਤੇ ਢੇਰ ਕਰ ਦਿੱਤਾ ਸੀ।  ਇਸ ਤੋਂ ਬਾਅਦ ਸ਼੍ਰੀਲੰਕਾਈ ਟੀਮ ਨੇ 18 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 105 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।PunjabKesari

ਟੀਮ ਇੰਡੀਆ ਕੋਲ 6ਵੀਂ ਸੀਰੀਜ਼ ਆਪਣੇ ਨਾਂ ਦਰਜ ਦਾ ਵੱਡਾ ਮੌਕਾ
ਟੀਮ ਇੰਡੀਆ ਕੋਲ ਪੁਣੇ ਟੀ-20 ਮੈਚ ਨੂੰ ਜਿੱਤ ਕੇ ਸ਼੍ਰੀਲੰਕਾ ਦੇ ਖਿਲਾਫ 6ਵੀਂ ਸੀਰੀਜ਼ ਆਪਣੇ ਨਾਂ ਦਰਜ ਦਾ ਮੌਕਾ ਹੈ। ਹੁਣ ਤਕ ਦੋਵਾਂ ਟੀਮਾਂ ਵਿਚਾਲੇ 5 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਜਿਨਾਂ ਚੋਂ ਟੀਮ ਇੰਡੀਆ ਨੇ 5 ਸੀਰੀਜ਼ 'ਚ ਜਿੱਤ ਹਾਸਲ ਕੀਤੀ ਹੈ ਜਦ ਕਿ ਇਕ ਸੀਰੀਜ਼ 2009 'ਚ 1-1 ਦੀ ਬਰਾਬਰੀ 'ਤੇ ਸਮਾਪਤ ਹੋਈ ਸੀ। ਭਾਰਤ 2017 'ਚ ਸ਼੍ਰੀਲੰਕਾ ਖਿਲਾਫ ਆਖਰੀ ਸੀਰੀਜ਼ 3-0 ਨਾਲ ਜਿੱਤੀ ਸੀ।ਜੇਕਰ ਟੀਮ ਇੰਡੀਆ ਇਹ ਮੈਚ ਜਿੱਤਣ 'ਚ ਸਫਲ ਹੋ ਜਾਂਦੀ ਹੈ ਤਾਂ ਉਹ ਸ਼੍ਰੀਲੰਕਾ ਖਿਲਾਫ 6ਵੀਂ ਸੀਰੀਜ਼ ਆਪਣੇ ਨਾਂ ਦਰਜ ਕਰ ਲਵੇਗੀ।PunjabKesari

ਟੀਮ ਇੰੰਡੀਆ ਨੇ 12 ਮੈਚਾਂ 'ਚ ਹਾਸਲ ਕੀਤੀ ਹੈ ਜਿੱਤ
ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ ਸੀਰੀਜ਼ 'ਚ ਖੇਡੇ ਪਿਛਲੇ 10 ਮੈਚਾਂ (ਰੱਦ ਹੋਏ ਮੈਚ ਸ਼ਾਮਿਲ ਨਹੀਂ) 'ਚੋਂ 9 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ ਅਤੇ ਇਕ ਮੈਚ 'ਚ ਹਾਰ ਮਿਲੀ ਹੈ, ਜਦੋਂ ਸ਼੍ਰੀਲੰਕਾ ਨੇ ਪੁਣੇ 'ਚ ਹੀ ਹਰਾਇਆ ਸੀ। ਹੁਣ ਤੱਕ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੁਲ 18 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਜਿਨ੍ਹਾਂ 'ਚ ਟੀਮ ਇੰਡੀਆ ਨੂੰ 12 ਅਤੇ ਸ਼੍ਰੀਲੰਕਾ ਨੂੰ 5 ਮੈਚਾਂ 'ਚ ਜਿੱਤ ਮਿਲੀ ਹੈ। ਦੋਵਾਂ ਟੀਮਾਂ ਵਿਚਾਲੇ ਇਕ ਮੁਕਾਬਲੇ ਦਾ ਕੋਈ ਨਤੀਜਾ ਨਹੀਂ ਨਿਕਲਿਆ, ਜੋ ਗੁਹਾਟੀ 'ਚ ਖੇਡਿਆ ਜਾਣਾ ਸੀ। ਦੋਵੇਂ ਟੀਮਾਂ ਦੇ ਅੰਕੜੇ ਸਿੱਧੇ ਤੌਰ 'ਤੇ ਟੀਮ ਇੰਡੀਆ ਨੂੰ ਸ਼੍ਰੀਲੰਕਾ ਦੇ ਮੁਕਾਬਲੇ ਕਾਫ਼ੀ ਵਜ਼ਨਦਾਰ ਦਿੱਖਾ ਰਹੇ ਹਨ ਪਰ ਸ਼੍ਰੀਲੰਕਾਈ ਟੀਮ ਕਿਸੇ ਵੀ ਤਰ੍ਹਾਂ ਦਾ ਉਲਟਫੇਰ ਕਰ ਟੀਮ ਇੰਡੀਆ ਨੂੰ ਹੈਰਾਨੀ 'ਚ ਪਾ ਸਕਦੀ ਹੈ।PunjabKesari


Related News