ਸ਼੍ਰੀਲੰਕਾ 'ਚ ਭਾਰਤ ਦਾ ਦਬਦਬਾ, ਸੀਰੀਜ਼ 'ਚ ਕਲੀਨ ਸਵੀਪ ਕਰਕੇ ਰਚਿਆ ਇਤਿਹਾਸ

Wednesday, Jul 31, 2024 - 12:18 AM (IST)

ਸ਼੍ਰੀਲੰਕਾ 'ਚ ਭਾਰਤ ਦਾ ਦਬਦਬਾ, ਸੀਰੀਜ਼ 'ਚ ਕਲੀਨ ਸਵੀਪ ਕਰਕੇ ਰਚਿਆ ਇਤਿਹਾਸ

ਸਪੋਰਟਸ ਡੈਸਕ- ਸੂਰਿਆਕੁਮਾਰ ਯਾਦਵ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਸ਼੍ਰੀਲੰਕਾ ਦੌਰੇ 'ਤੇ ਧਮਾਲ ਮਚਾ ਦਿੱਤੀ ਹੈ। ਟੀਮ ਨੇ ਸ਼੍ਰੀਲੰਕਾ ਨੂੰ ਉਸ ਦੇ ਘਰ 'ਚ ਹੀ 3 ਮੈਚਾਂ ਦੀ ਟੀ-20 ਸੀਰੀਜ਼ 'ਚ ਕਲੀਨ ਸਵੀਪ ਕਰਕੇ ਇਤਿਹਾਸ ਰਚ ਦਿੱਤਾ ਹੈ। ਪੱਲੇਕੇਲੇ 'ਚ ਮੰਗਲਵਾਰ (30 ਜੁਲਾਈ) ਨੂੰ ਖੇਡਿਆ ਗਿਆ ਆਖਰੀ ਮੈਚ ਬਹੁਤ ਰੋਮਾਂਚਕ ਰਿਹਾ। ਇਹ ਮੈਚ ਟਾਈ ਰਿਹਾ, ਜਿਸ ਤੋਂ ਬਾਅਦ ਭਾਰਤੀ ਟੀਮ ਨੇ ਸੁਪਰ ਓਵਰ ਵਿੱਚ ਜਿੱਤ ਦਰਜ ਕੀਤੀ।

ਭਾਰਤੀ ਟੀਮ ਨੇ ਸੀਰੀਜ਼ ਦਾ ਪਹਿਲਾ ਮੈਚ 43 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਮੈਚ 7 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ। ਹੁਣ ਉਨ੍ਹਾਂ ਨੇ ਤੀਜਾ ਮੈਚ ਵੀ ਜਿੱਤ ਕੇ ਕਲੀਨ ਸਵੀਪ ਕਰ ਲਿਆ ਹੈ। ਤੀਜੇ ਮੈਚ ਦੇ ਸੁਪਰ ਓਵਰ ਵਿੱਚ ਭਾਰਤੀ ਟੀਮ ਨੂੰ 3 ਦੌੜਾਂ ਦਾ ਟੀਚਾ ਮਿਲਿਆ। ਸੂਰਿਆ ਨੇ ਮਹਿਸ਼ ਤਿਕਸ਼ਿਨਾ ਦੀ ਪਹਿਲੀ ਗੇਂਦ 'ਤੇ ਚੌਕਾ ਲਗਾ ਕੇ ਮੈਚ ਜਿੱਤ ਲਿਆ। 

ਸੁਪਰ ਓਵਰ ਦਾ ਹਾਲ

ਸ਼੍ਰੀਲੰਕਾ ਦੀ ਪਾਰੀ

- ਸ਼੍ਰੀਲੰਕਾ ਵੱਲੋਂ ਕੁਸਲ ਮੈਂਡਿਸ ਅਤੇ ਕੁਸਲ ਪਰੇਰਾ ਪਹਿਲਾਂ ਬੱਲੇਬਾਜ਼ੀ ਕਰਨ ਆਏ। ਇਸ ਦੇ ਨਾਲ ਹੀ ਭਾਰਤੀ ਟੀਮ ਵੱਲੋਂ ਕਪਤਾਨ ਨੇ ਗੇਂਦ ਵਾਸ਼ਿੰਗਟਨ ਸੁੰਦਰ ਨੂੰ ਸੌਂਪ ਦਿੱਤੀ।

- ਸੁੰਦਰ ਓਵਰ ਦੀ ਸ਼ੁਰੂਆਤ ਵਾਈਡ ਨਾਲ ਕੀਤੀ ਅਤੇ ਸਕੋਰ 1/0 ਹੋ ਗਿਆ।

- ਮੈਂਡਿਸ ਨੇ ਪਹਿਲੀ ਗੇਂਦ 'ਤੇ ਇਕ ਦੌੜ ਬਣਾਈ ਅਤੇ ਸਕੋਰ 2/0 ਹੋ ਗਿਆ।

- ਦੂਜੀ ਗੇਂਦ 'ਤੇ ਸੁੰਦਰ ਨੇ ਪਰੇਰਾ ਨੂੰ ਰਵੀ ਬਿਸ਼ਨੋਈ ਹੱਥੋਂ ਕੈਚ ਕਰਵਾਇਆ ਅਤੇ ਸਕੋਰ 2/1 ਹੋ ਗਿਆ। ਇਸ ਤੋਂ ਬਾਅਦ ਪਥੁਮ ਨਿਸਾਂਕਾ ਬੱਲੇਬਾਜ਼ੀ ਕਰਨ ਆਏ।

- ਸੁੰਦਰ ਨੇ ਤੀਜੀ ਗੇਂਦ 'ਤੇ ਵੀ ਵਿਕਟ ਲਈ। ਉਸ ਨੇ ਨਿਸੰਕਾ ਨੂੰ ਰਿੰਕੂ ਸਿੰਘ ਹੱਥੋਂ ਕੈਚ ਕਰਵਾ ਲਿਆ। ਇਸ ਤਰ੍ਹਾਂ ਸ਼੍ਰੀਲੰਕਾ ਦਾ ਸਕੋਰ 2/2 ਹੋ ਗਿਆ ਅਤੇ ਭਾਰਤ ਨੂੰ ਸਿਰਫ਼ ਤਿੰਨ ਦੌੜਾਂ ਦਾ ਟੀਚਾ ਮਿਲਿਆ।

ਭਾਰਤ ਦੀ ਪਾਰੀ

- ਸੁਪਰ ਓਵਰ ਵਿੱਚ ਤਿੰਨ ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਭਾਰਤ ਵੱਲੋਂ ਸੂਰਿਆਕੁਮਾਰ ਯਾਦਵ ਅਤੇ ਸ਼ੁਭਮਨ ਗਿੱਲ ਉਤਰੇ।

- ਪਹਿਲੀ ਗੇਂਦ ਮਹਿਸ਼ ਤੀਕਸ਼ਾਨਾ ਨੇ ਸੁੱਟੀ ਜਿਸ 'ਤੇ ਸੂਰਿਆਕੁਮਾਰ ਯਾਦਵ ਨੇ ਜ਼ਬਰਦਸਤ ਚੌਕਾ ਜੜ ਕੇ ਮੈਚ ਜਿੱਤ ਲਿਆ।

ਦੱਸ ਦੇਈਏ ਕਿ ਸ਼੍ਰੀਲੰਕਾ ਨੇ ਟਾਚ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਹੋਈ। ਭਾਰਤ ਨੇ ਸ਼੍ਰੀਲੰਕਾ ਨੂੰ 20 ਓਵਰਾਂ 'ਚ 138 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਟੀਮ ਵੱਲੋਂ ਸ਼ੁਭਮਨ ਗਿੱਲ ਨੇ 39, ਰਿਆਨ ਪਰਾਗ ਨੇ 26 ਅਤੇ ਵਾਸ਼ਿੰਗਟਨ ਸੁੰਦਰ ਨੇ 25 ਦੌੜਾਂ ਬਣਾਈਆਂ। 


author

Rakesh

Content Editor

Related News