ਜਾਣੋ ਟੀ-20 'ਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਕਿਸ ਟੀਮ ਦਾ ਪਲੜਾ ਰਿਹੈ ਭਾਰੀ

01/24/2020 10:06:19 AM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਦੇ ਈਡਨ ਪਾਰਕ 'ਚ ਖੇਡਿਆ ਜਾਵੇਗਾ। ਭਾਰਤ ਅਤੇ ਨਿਊਜ਼ੀਲੈਂਡ ਦੇ ਕਪਤਾਨਾਂ ਅੱਗੇ ਟੀਮ ਦਾ ਸਹੀ ਕਾਂਬੀਨੇਸ਼ਨ ਚੁਣਨਾ ਮੁੱਖ ਸਮੱਸਿਆ ਰਹੇਗੀ। ਟੀਮ ਇੰਡੀਆ ਦਾ ਨਿਊਜ਼ੀਲੈਂਡ ਖਿਲਾਫ ਵੈਸੇ ਵੀ ਰਿਕਾਰਡ ਚੰਗਾ ਨਹੀਂ ਰਿਹਾ ਹੈ। ਅਜਿਹੇ 'ਚ ਸਾਰੀਆਂ ਦੀਆਂ ਨਜ਼ਰਾਂ ਭਾਰਤੀ ਟਾਪ ਆਰਡਰ 'ਤੇ ਟਿਕੀਆਂ ਹੋਣਗੀਆਂ। ਹਾਲਾਂਕਿ ਟੀਮ ਇੰਡੀਆ ਦੇ ਕੋਲ ਸ਼ੰਮੀ ਅਤੇ ਬੁਮਰਾਹ ਜਿਹੇ ਚੰਗੇ ਗੇਂਦਬਾਜ਼ ਹਨ ਪਰ ਨਿਊਜ਼ੀਲੈਂਡ ਨੂੰ ਉਸ ਦੇ ਘਰ 'ਚ ਹਰਾਉਣ ਸ਼ੁਰੂ ਤੋਂ ਹੀ ਚੁਣੌਤੀਪੂਰਨ ਰਿਹਾ ਹੈ। ਆਓ ਜਾਣਦੇ ਹਾਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਪਹਿਲੇ ਟੀ-20 ਦੇ ਕੁਝ ਫੈਕਟਸ ਬਾਰੇ 'ਚ-
PunjabKesari
ਅਜਿਹਾ ਰਹੇਗਾ ਮੌਸਮ
ਮੈਚ ਦੌਰਾਨ ਹਲਕੇ ਬੱਦਲ ਤਾਂ ਜ਼ਰੂਰ ਰਹਿਣਗੇ ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਹਵਾ ਦੀ ਰਫਤਾਰ ਜ਼ਰੂਰ 24 ਕਿਲੋਮਟੀਰ ਪ੍ਰਤੀ ਘੰਟੇ ਨਾਲ ਚਲੇਗੀ। ਪਰ ਇਸ ਦਾ ਠੋਸ ਪਿੱਚ 'ਤੇ ਗੇਂਦਬਾਜ਼ਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਮੈਚ ਦੇ ਦੌਰਾਨ ਨਮੀ 75 ਫੀਸਦੀ ਤਕ ਰਹੇਗੀ।
PunjabKesari
ਪਿੱਚ ਦੀ ਸਥਿਤੀ
ਈਡਨ ਪਾਰਕ ਦੀ ਇਹ ਪਿੱਚ ਬੱਲੇਬਾਜ਼ੀ ਲਈ ਬੇਹੱਦ ਚੰਗੀ ਮੰਨੀ ਜਾਂਦੀ ਹੈ। ਇੱਥੇ 245 ਦੌੜਾਂ ਤੱਕ ਦਾ ਸਭ ਤੋਂ ਵੱਧ ਸਕੋਰ ਬਣ ਚੁੱਕਾ ਹੈ। ਇੱਥੇ ਡਰਾਪਡ ਇਨ ਪਿੱਚ (ਬਣੀ ਬਣਾਈ ਪਿੱਚ) ਫਿੱਟ ਕੀਤੀ ਜਾਂਦੀ ਹੈ। ਜ਼ਿਆਦਾ ਹਾਰਡ ਹੋਣ ਕਾਰਨ ਇਸ ਪਿੱਚ 'ਤੇ ਕਾਫੀ ਦੌੜਾਂ ਬਣਦੀਆਂ ਹਨ ਜਦਕਿ ਗੇਂਦਬਾਜ਼ਾਂ ਨੂੰ ਕੋਈ ਰਾਹਤ ਨਹੀਂ ਮਿਲਦੀ। ਇਸ ਸਟੇਡੀਅਮ 'ਚ ਰਗਬੀ ਵਰਲਡ ਕੱਪ ਦਾ ਫਾਈਨਲ ਵੀ ਖੇਡਿਆ ਜਾ ਚੁੱਕਾ ਹੈ।

ਸਟੇਡੀਅਮ ਫੈਕਟ
1. ਇਸ ਸਟੇਡੀਅਮ ਦੀ ਓਪਨਿੰਗ 1900 'ਚ ਹੋਈ ਸੀ।
2. ਇਸ ਸਟੇਡੀਅਮ 'ਤੇ 50,000 ਲੋਕਾਂ ਦੇ ਬੈਠਣ ਦੀ ਸਮਰਥਾ ਹੈ।
3. ਇਸ ਸਟੇਡੀਅਮ ਨੂੰ ਈਡਨ ਪਾਰਕ ਦੇ ਰੂਪ 'ਚ ਜਾਣਿਆ ਜਾਂਦਾ ਹੈ।
4. ਇੱਥੇ ਰਗਬੀ ਵੀ ਖੇਡੀ ਜਾਂਦੀ ਹੈ।
5. ਇੱਥੇ ਫਲਡ ਲਾਈਟ ਦੀ ਵਰਤੋਂ ਕੀਤੀ ਜਾਂਦੀ ਹੈ।

ਸਟੇਡੀਅਮ ਦਾ ਰਿਕਾਰਡ
1. ਇਸ ਮੈਦਾਨ 'ਤੇ ਕੁਲ 20 ਮੈਚ ਹੋਏ ਹਨ।
2. ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਮੈਚ ਜਿੱਤੇ ਗਏ ਹਨ।
3. ਪਹਿਲਾਂ ਗੇਂਦਬਾਜ਼ੀ ਕਰਦੇ ਹੋਏ 8 ਮੈਚ ਜਿੱਤੇ ਗਏ ਹਨ।
4. ਪਹਿਲੀ ਪਾਰੀ ਦਾ ਔਸਤ 168 ਦੌੜਾਂ ਹਨ।
5. ਦੂਜੀ ਪਾਰੀ ਦਾ ਔਸਤ 149 ਦੌੜਾਂ ਹਨ।
6. ਇਸ ਮੈਦਾਨ ਦਾ ਸਭ ਤੋਂ ਵੱਧ ਸਕੋਰ 245/5 ਹੈ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ।
7. ਇਸ ਮੈਦਾਨ 'ਤੇ ਸਭ ਤੋਂ ਘੱਟ ਸਕੋਰ 107/10 ਹੈ ਜੋ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਸੀ।
8. ਇਸ ਮੈਦਾਨ 'ਤੇ ਸਭ ਤੋਂ ਸਫਲ ਚੇਜ਼ 245/5 ਹੈ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਜਿਆ ਗਿਆ ਹੈ।
PunjabKesari
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਦੇ ਅੰਕੜੇ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅਜੇ ਤਕ 11 ਟੀ-20 ਮੈਚ ਹੋਏ ਹਨ। ਟੀਮ ਇੰਡੀਆ ਨੇ 3 'ਚ ਜਿੱਤ ਦਰਜ ਕੀਤੀ ਹੈ, ਜਦਕਿ 8 ਮੈਚ ਹਾਰੇ ਹਨ। ਦੋਹਾਂ ਟੀਮਾਂ ਵਿਚਾਲੇ ਨਿਊਜ਼ੀਲੈਂਡ 'ਚ ਹੋਏ 5 ਮੁਕਾਬਲਿਆਂ 'ਚ ਭਾਤਰ ਨੂੰ 1 'ਚ ਹੀ ਜਿੱਤ ਮਿਲੀ ਹੈ, ਜਦਕਿ ਚਾਰ ਮੈਚਾਂ 'ਚ ਹਾਰ ਝਲਣੀ ਪਈ ਹੈ।


Tarsem Singh

Content Editor

Related News