T20 WC, IND v NAM : ਭਾਰਤ ਨੇ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾਇਆ

Monday, Nov 08, 2021 - 10:30 PM (IST)

ਦੁਬਈ- ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜਿਆਂ ਨਾਲ ਭਾਰਤ ਨੇ ਸੋਮਵਾਰ ਨੂੰ ਇੱਥੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ 2 ਦੇ ਆਪਣੇ ਆਖਰੀ ਮੈਚ ਵਿਚ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਸਨ। ਨਾਮੀਬੀਆ ਦੇ 133 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਰੋਹਿਤ ਦੀਆਂ 37 ਗੇਂਦਾਂ ਵਿਚ 2 ਛੱਕਿਆਂ ਤੇ ਸੱਤ ਚੌਕਿਆਂ ਨਾਲ 56 ਦੌੜਾਂ ਦੀ ਪਾਰੀ ਤੋਂ ਇਲਾਵਾ ਲੋਕੇਸ਼ ਰਾਹੁਲ (36 ਗੇਂਦਾਂ ਵਿਚ ਅਜੇਤੂ 54, ਚਾਰ ਚੌਕੇ, 2 ਛੱਕੇ) ਦੇ ਨਾਲ ਉਸਦੀ ਪਹਿਲੇ ਵਿਕਟ ਦੀ 86 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 28 ਗੇਂਦਾਂ ਰਹਿੰਦੇ ਹੋਏ ਇਕ ਵਿਕਟ 'ਤੇ 136 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।

PunjabKesari
ਰਾਹੁਲ ਨੇ ਸੂਰਯਕੁਮਾਰ ਯਾਦਵ (19 ਗੇਂਦਾਂ ਵਿਚ ਅਜੇਤੂ 25 ਦੌੜਾਂ) ਦੇ ਨਾਲ ਵੀ ਦੂਜੇ ਵਿਕਟ ਦੇ ਲਈ 50 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਮੈਨ ਆਫ ਦਿ ਮੈਚ ਜਡੇਜਾ (16 ਦੌੜਾਂ 'ਤੇ ਤਿੰਨ ਵਿਕਟਾਂ), ਅਸ਼ਵਿਨ (20 ਦੌੜਾਂ 'ਤੇ ਤਿੰਨ ਵਿਕਟਾਂ) ਤੇ ਜਸਪ੍ਰੀਤ ਬੁਮਰਾਹ (19 ਦੌੜਾਂ 'ਤੇ 2 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਸਾਹਮਣੇ ਨਾਮੀਬੀਆ ਦੀ ਟੀਮ 8 ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ। ਨਾਮੀਬੀਆ ਨੇ ਲਗਾਤਾਰ ਆਪਣੇ ਵਿਕਟ ਗੁਆਏ । ਰੋਹਿਤ ਨੇ ਚੌਕੇ ਦੇ ਨਾਲ ਹੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 3000 ਦੌੜਾਂ ਪੂਰੀਆਂ ਕੀਤੀਆਂ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੇ ਤੀਜੇ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ। 

ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ

PunjabKesari

ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ

ਪਲੇਇੰਗ ਇਲੈਵਨ- 
ਭਾਰਤ :- ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਸੂਰਯਕੁਮਾਰ ਯਾਦਵ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ।

ਨਾਮੀਬੀਆ :- ਸਟੀਫਨ ਬਾਰਡ, ਮਾਈਕਲ ਵੈਨ ਲਿੰਗਨ, ਕ੍ਰੇਗ ਵਿਲੀਅਮਸ, ਗੇਰਹਾਰਡ ਇਰਾਸਮਸ (ਕਪਤਾਨ), ਡੇਵਿਡ ਵਿਸੇ, ਜੇ ਜੇ ਸਮਿਟ, ਜਾਨ ਨਿਕੋਲ ਲਾਫਟੀ-ਈਟਨ, ਰੂਬੇਨ ਟ੍ਰੰਪੇਲਮੈਨ, ਜੇਨ ਗ੍ਰੀਨ (ਵਿਕਟਕੀਪਰ), ਜਾਨ ਫ੍ਰਿਲਿੰਕ, ਬਰਨਾਰਡ ਸ਼ੋਲਟਜ਼।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News