ਗਿੱਲ ਤੇ ਅਈਅਰ ਤੋਂ ਬਾਅਦ ਗੇਂਦਬਾਜ਼ਾਂ ਦਾ ਕਹਿਰ, 13 ਸਾਲਾਂ ਬਾਅਦ ਭਾਰਤੀ ਟੀਮ ਨੇ ਇੰਗਲੈਂਡ ਨੂੰ ਕੀਤਾ ਕਲੀਨ ਸਵੀਪ
Wednesday, Feb 12, 2025 - 08:52 PM (IST)
![ਗਿੱਲ ਤੇ ਅਈਅਰ ਤੋਂ ਬਾਅਦ ਗੇਂਦਬਾਜ਼ਾਂ ਦਾ ਕਹਿਰ, 13 ਸਾਲਾਂ ਬਾਅਦ ਭਾਰਤੀ ਟੀਮ ਨੇ ਇੰਗਲੈਂਡ ਨੂੰ ਕੀਤਾ ਕਲੀਨ ਸਵੀਪ](https://static.jagbani.com/multimedia/2025_2image_20_51_47106976251.jpg)
ਸਪੋਰਟਸ ਡੈਸਕ- ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025 ਤੋਂ ਠੀਕ ਪਹਿਲਾਂ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਟੀਮ ਇੰਡੀਆ ਨੇ ਘਰੇਲੂ ਮੈਦਾਨ 'ਤੇ ਖੇਡੀ ਜਾ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਇੰਗਲੈਂਡ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਬੁੱਧਵਾਰ (12 ਫਰਵਰੀ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ।
ਭਾਰਤੀ ਟੀਮ ਨੇ ਇਹ ਮੈਚ 142 ਦੌੜਾਂ ਨਾਲ ਜਿੱਤਿਆ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਸੀਰੀਜ਼ ਦੇ ਪਹਿਲੇ ਅਤੇ ਦੂਜੇ ਮੈਚ ਨੂੰ 4 ਵਿਕਟਾਂ ਨਾਲ ਜਿੱਤਿਆ ਸੀ। ਇਸ ਤਰ੍ਹਾਂ, ਉਨ੍ਹਾਂ ਨੇ 13 ਸਾਲਾਂ ਬਾਅਦ ਇੰਗਲੈਂਡ ਨੂੰ ਕਿਸੇ ਦੁਵੱਲੀ ਵਨਡੇ ਸੀਰੀਜ਼ ਵਿੱਚ ਕਲੀਨ ਸਵੀਪ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਅਕਤੂਬਰ 2011 ਵਿੱਚ ਭਾਰਤੀ ਟੀਮ ਨੇ 5 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਇੰਗਲੈਂਡ ਦੀ ਟੀਮ ਨੂੰ 5-0 ਨਾਲ ਕਲੀਨ ਸਵੀਪ ਕੀਤਾ ਸੀ। ਉਸ ਸਮੇਂ ਵੀ ਇੰਗਲੈਂਡ ਦੀ ਟੀਮ ਭਾਰਤ ਦੌਰੇ 'ਤੇ ਆਈ ਸੀ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਪਰ ਇਸ ਵਾਰ ਸੀਰੀਜ਼ ਵਿੱਚ ਸਿਰਫ਼ 3 ਵਨਡੇ ਮੈਚ ਸਨ।
ਇਹ ਵੀ ਪੜ੍ਹੋ- 13-14 ਫਰਵਰੀ ਸਕੂਲਾਂ 'ਚ ਛੁੱਟੀ ਦਾ ਐਲਾਨ, ਸਰਕਾਰੀ ਦਫਤਰ ਵੀ ਰਹਿਣਗੇ ਬੰਦ
34.2 ਓਵਰਾਂ 'ਚ 214 ਦੌੜਾਂ 'ਤੇ ਸਿਮਟੀ ਇੰਗਲੈਂਡ ਟੀਮ
ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਭਾਰਤੀ ਟੀਮ ਨੇ 357 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਪੂਰੀ ਇੰਗਲੈਂਡ ਟੀਮ ਸਿਰਫ਼ 34.2 ਓਵਰਾਂ ਵਿੱਚ 214 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਇੰਗਲੈਂਡ 142 ਦੌੜਾਂ ਨਾਲ ਮੈਚ ਹਾਰ ਗਈ। ਇੰਗਲੈਂਡ ਟੀਮ ਲਈ ਗੁਸ ਐਟਕਿੰਸਨ ਅਤੇ ਟੌਮ ਬੈਂਟਨ ਨੇ ਬਰਾਬਰ 38-38 ਦੌੜਾਂ ਬਣਾਈਆਂ। ਜਦੋਂ ਕਿ ਬੇਨ ਡਕੇਟ ਨੇ 34, ਜੋ ਰੂਟ ਨੇ 24 ਅਤੇ ਫਿਲ ਸਾਲਟ ਨੇ 23 ਦੌੜਾਂ ਬਣਾਈਆਂ।
ਭਾਰਤੀ ਗੇਂਦਬਾਜ਼ਾਂ ਵਿੱਚੋਂ ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਅਕਸ਼ਰ ਪਟੇਲ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟਾਂ ਲਈਆਂ। ਸਪਿਨਰ ਵਾਸ਼ਿੰਗਟਨ ਸੁੰਦਰ ਅਤੇ ਕੁਲਦੀਪ ਯਾਦਵ ਨੂੰ ਵੀ 1-1 ਸਫਲਤਾ ਮਿਲੀ।
ਇਹ ਵੀ ਪੜ੍ਹੋ- iPhone 16 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ