ਰੋਹਿਤ ਦੇ ਬਿਨਾਂ ਆਸਟਰੇਲੀਆ ਵਿਰੁੱਧ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰੇਗੀ ਟੀਮ ਇੰਡੀਆ

11/27/2020 3:48:52 AM

ਸਿਡਨੀ– ਨਵੀਂ ਜਰਸੀ, ਕੋਰੋਨਾ ਕਾਲ ਤੇ ਨਵੇਂ ਮਾਹੌਲ ਵਿਚਾਲੇ ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਵਰਗੇ ਧਾਕੜ ਵਿਰੁੱਧ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਕਰੇਗੀ ਤਾਂ ਸ਼ੁੱਕਰਵਾਰ ਨੂੰ ਪਹਿਲੇ ਵਨ ਡੇ ਕ੍ਰਿਕਟ ਮੈਚ ਵਿਚ ਉਸ ਨੂੰ ਆਪਣੇ 'ਹਿਟਮੈਨ' ਰੋਹਿਤ ਸ਼ਰਮਾ ਦੀ ਕਮੀ ਮਹਿਸੂਸ ਹੋਵੇਗੀ।

PunjabKesari
ਜ਼ਖ਼ਮੀ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਨਾਲ ਬੱਲੇਬਾਜ਼ੀ ਕ੍ਰਮ 'ਤੇ ਅਸਰ ਜ਼ਰੂਰ ਪਵੇਗਾ। ਵਿਰਾਟ ਕੋਹਲੀ ਦੀ ਟੀਮ ਨੇ ਆਖਰੀ ਵਾਰ ਕੌਮਾਂਤਰੀ ਮੈਚ ਮਾਰਚ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਕੋਰੋਨਾ ਮਹਾਮਾਰੀ ਦੇ ਕਾਰਣ ਲੰਬੇ ਸਮੇਂ ਤੋਂ ਕੌਮਾਂਤਰੀ ਕ੍ਰਿਕਟ ਤੋਂ ਦੂਰ ਰਹੀ ਟੀਮ ਦਾ ਸਾਹਮਣਾ ਹੁਣ ਆਸਟਰੇਲੀਆ ਵਰਗੇ ਧੁਨੰਤਰ ਨਾਲ ਹੈ, ਜਿਸ ਨੂੰ ਉਸਦੀ ਧਰਤੀ 'ਤੇ ਹਰਾਉਣਾ ਕੋਈ ਸੌਖਾ ਨਹੀਂ ਹੋਵੇਗਾ।
ਭਾਰਤੀ ਟੀਮ 1992 ਵਿਸ਼ਵ ਕੱਪ ਦੀ ਨੇਵੀ ਬਲਿਊ ਜਰਸੀ ਵਿਚ ਨਜ਼ਰ ਆਵੇਗੀ। ਅੰਧਵਿਸ਼ਵਾਸਾਂ ਨੂੰ ਮੰਨਣ ਵਾਲੇ ਇਸ ਨੂੰ ਚੰਗਾ ਸੰਕੇਤ ਨਹੀਂ ਕਹਿਣਗੇ ਕਿਉਂਕਿ ਉਸ ਟੂਰਨਾਮੈਂਟ ਵਿਚ ਭਾਰਤ 9 ਟੀਮਾਂ ਵਿਚਾਲੇ 7ਵੇਂ ਸਥਾਨ 'ਤੇ ਰਿਹਾ ਸੀ। ਵੈਸੇ ਕ੍ਰਿਕਟ ਵਿਚ ਅਤੀਤ ਦਾ ਪ੍ਰਦਰਸ਼ਨ ਮਾਇਨੇ ਨਹੀਂ ਰੱਖਦਾ। ਆਸਟਰੇਲੀਆ ਵਿਚ ਫੋਕਸ ਇਸ 'ਤੇ ਰਹੇਗਾ ਕਿ ਰੋਹਿਤ ਦੀ ਗੈਰ-ਹਾਜ਼ਰੀ ਵਿਚ ਟੀਮ ਸੰਯੋਜਨ ਸਹੀ ਕਿਵੇਂ ਬਣਦਾ ਹੈ।
ਸ਼ਿਖਰ ਧਵਨ ਦੇ ਨਾਲ ਮਯੰਕ ਅਗਰਵਾਲ ਪਾਰੀ ਦਾ ਆਗਾਜ਼ ਕਰੇਗਾ ਜਾਂ ਸ਼ੁਭਮਨ ਗਿੱਲ, ਮਿਸ਼ੇਲ ਸਟਾਰਕ ਜਾਂ ਪੈਟ ਕਮਿੰਸ ਦੀਆਂ ਗੇਂਦਾਂ ਨੂੰ ਝੱਲਣਾ ਆਸਾਨ ਨਹੀਂ ਰਹੇਗਾ। ਭਾਰਤੀ ਬੱਲੇਬਾਜ਼ਾਂ ਦਾ ਸਾਹਮਣਾ ਸਰਵਸ੍ਰੇਸ਼ਠ ਤੇਜ਼ ਹਮਲੇ ਨਾਲ ਹੋਣ ਜਾ ਰਿਹਾ ਹੈ ਜਦਕਿ ਆਸਟਰੇਲੀਆ ਕੋਲ ਐਡਮ ਜਾਂਪਾ ਦੇ ਰੂਪ ਵਿਚ ਚੰਗਾ ਸਪਿਨਰ ਵੀ ਹੈ, ਜਿਸ ਨੇ ਕਈ ਵਾਰ ਕੋਹਲੀ ਨੂੰ ਪ੍ਰੇਸ਼ਾਨ ਕੀਤਾ ਹੈ।

ਇਹ ਵੀ ਪੜ੍ਹੋ : AUS vs IND: ਪਹਿਲੇ ਮੈਚ 'ਚ ਕਾਲੀ ਪੱਟੀ ਬੰਨ ਕੇ ਖੇਡਣਗੇ ਖਿਡਾਰੀ, ਇਹ ਹੈ ਵਜ੍ਹਾ
ਲੈਅ ਵਿਚ ਪਰਤਿਆ ਸਟੀਵ ਸਮਿਥ, ਰਨ ਮਸ਼ੀਨ ਡੇਵਿਡ ਵਾਰਨਰ ਤੇ ਉਭਰਦੇ ਸਿਤਾਰੇ ਮਾਰਨਸ ਲਾਬੂਚਾਨੇ ਦੀ ਮੌਜੂਦਗੀ ਨਾਲ ਆਸਟਰੇਲੀਆ ਨੂੰ ਉਸਦੀ ਧਰਤੀ 'ਤੇ ਹਰਾਉਣ ਲਈ ਭਾਰਤੀਆਂ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤੀ ਇਲੈਵਨ ਵਿਚ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੋਵੇਂ ਸ਼ਾਮਲ ਹੋ ਸਕਦੇ ਹਨ ਜਾਂ ਟੀਮ ਮੈਨੇਜਮੈਂਟ ਟੈਸਟ ਲੜੀ ਨੂੰ ਧਿਆਨ ਵਿਚ ਰੱਖ ਕੇ ਇਕ ਮੈਚ ਵਿਚ ਇਕ ਨੂੰ ਹੀ ਉਤਾਰ ਸਕਦੀ ਹੈ। ਅਜਿਹੇ ਵਿਚ ਸ਼ਾਰਦੁਲ ਠਾਕੁਰ ਤੇ ਨਵਦੀਪ ਸੈਣੀ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਕੇ. ਐੱਲ. ਰਾਹੁਲ ਲਈ ਵੀ ਇਹ ਦੌਰਾ ਅਗਨੀਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਉਪ ਕਪਤਾਨ ਰਾਹੁਲ ਆਈ. ਪੀ. ਐੱਲ. ਵਿਚ ਸ਼ਾਨਦਾਰ ਫਾਰਮ ਵਿਚ ਸੀ, ਜਿਸ ਨੂੰ ਉਹ ਬਰਕਰਾਰ ਰੱਖਣਾ ਚਾਹੇਗਾ ਪਰ ਅਸਲ ਚੁਣੌਤੀ ਵਿਕਟਾਂ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਲੈਣ ਦੀ ਹੈ, ਜਿੱਥੇ ਯੁਜਵੇਂਦਰ ਚਾਹਲ ਦੀ ਗੁਗਲੀ ਨੂੰ ਸਮਝਣਾ ਪਵੇਗਾ। ਖੁਦ ਰਾਹੁਲ ਮੰਨਦਾ ਹੈ ਕਿ ਧੋਨੀ ਦੀ ਜਗ੍ਹਾ ਲੈਣਾ ਤਾਂ ਕਿਸੇ ਲਈ ਸੰਭਵ ਨਹੀਂ ਹੈ ਪਰ 'ਰਾਂਚੀ ਦੇ ਉਸ ਰਾਜਕੁਮਾਰ' ਨੇ ਵਿਕਟਕੀਪਿੰਗ ਦੇ ਇੰਨੇ ਉੱਚੇ ਮਾਪਦੰਡ ਤੈਅ ਕੀਤੇ ਹਨ ਕਿ ਉਨ੍ਹਾਂ 'ਤੇ ਖਰਾ ਉਤਰਨਾ ਵੀ ਕਿਸੇ ਲਈ ਆਸਾਨ ਨਹੀਂ ਹੈ।
ਹਾਰਿਦਕ ਪੰਡਯਾ ਛੇਵੇਂ ਜਾਂ 7ਵੇਂ ਨੰਬਰ 'ਤੇ ਹਮਲਾਵਰ ਬੱਲੇਬਾਜ਼ੀ ਵਿਚ ਮਾਹਿਰ ਹੈ, ਜਿਸ ਨਾਲ ਕੋਹਲੀ ਦੋ ਸਪਿਨਰ ਲੈ ਕੇ ਉਤਰ ਸਕਦਾ ਹੈ। ਚੌਥੇ ਨੰਬਰ 'ਤੇ ਸ਼੍ਰੇਅਸ ਅਈਅਰ ਨੇ ਪਿਛਲੇ ਦੌਰੇ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਆਸਟਰੇਲੀਆਈ ਮੱਧਕ੍ਰਮ ਲਈ ਚਾਹਲ ਚਿੰਤਾ ਦਾ ਸਬੱਬ ਰਹੇਗਾ। ਉਥੇ ਹੀ ਭੁਵਨੇਸ਼ਵਰ ਕੁਮਾਰ ਵਰਗੇ ਡੈੱਥ ਓਵਰਾਂ ਦੇ ਮਾਹਿਰ ਗੇਂਦਬਾਜ਼ ਦੀ ਗੈਰ-ਮੌਜੂਦਗੀ ਵਿਚ ਬੁਮਰਾਹ 'ਤੇ ਵਾਧੂ ਜ਼ਿੰਮੇਵਾਰੀ ਰਹੇਗੀ। 3 ਵਨ ਡੇ ਤੋਂ ਬਾਅਦ 3 ਟੀ-20 ਮੈਚ ਖੇਡੇ ਜਾਣੇ ਹਨ।ਟੈਸਟ ਲੜੀ 17 ਦਸੰਬਰ ਤੋਂ ਸ਼ੁਰੂ ਹੋਵੇਗੀ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ-
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ।
ਆਸਟਰੇਲੀਆ- ਆਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਸਟੀਵ ਸਮਿਥ, ਮਾਰਨਸ ਲਾਬੂਚਾਨੇ, ਗਲੇਨ ਮੈਕਸਵੈੱਲ, ਮਾਰਕਸ ਸਟੋਇੰਸ, ਐਲਕਸ ਕੈਰੀ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜਾਂਪਾ, ਜ਼ੋਸ਼ ਹੇਜ਼ਲਵੁਡ, ਸੀਨ ਐਬੋਟ, ਐਸ਼ਟਨ ਐਗਰ, ਕੈਮਰੂਨ ਗ੍ਰੀਨ, ਮੋਇਜ਼ਸ ਹੈਨਰਿਕਸ, ਐਂਡ੍ਰਿਊ ਟਾਏ, ਡੇਨੀਅਲ ਸੈਮਸ, ਮੈਥਿਊ ਵੇਡ।


Gurdeep Singh

Content Editor

Related News