ਭਾਰਤੀ ਮਹਿਲਾ ਟੀਮ ਦੇ ਸਾਹਮਣੇ ਅੰਡਰ-23 ਫੁੱਟਬਾਲ ਟੂਰਨਾਮੈਂਟ ''ਚ ਅਮਰੀਕਾ ਦੀ ਚੁਣੌਤੀ

Saturday, Jun 25, 2022 - 12:46 PM (IST)

ਭਾਰਤੀ ਮਹਿਲਾ ਟੀਮ ਦੇ ਸਾਹਮਣੇ ਅੰਡਰ-23 ਫੁੱਟਬਾਲ ਟੂਰਨਾਮੈਂਟ ''ਚ ਅਮਰੀਕਾ ਦੀ ਚੁਣੌਤੀ

ਨਵੀਂ ਦਿੱਲੀ- ਭਾਰਤੀ ਮਹਿਲਾ ਫੁੱਟਬਾਲ ਟੀਮ ਸ਼ਨੀਵਾਰ ਨੂੰ ਸਵੀਡਨ ਲਾਰੋਡਸ 'ਚ ਤਿੰਨ ਦੇਸ਼ਾਂ ਦੇ ਅੰਡਰ23 ਟੂਰਨਾਮੈਂਟ ਦੇ ਦੂਜੇ ਮੈਚ 'ਚ ਅਮਰੀਕਾ ਦੇ ਖ਼ਿਲਾਫ਼ ਹਮਲਾਵਰ ਖੇਡ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰੇਗੀ। ਪਿਛਲੇ ਮੈਚ 'ਚ ਇੰਜੁਰੀ ਟਾਈਮ (ਆਖ਼ਰੀ ਪਲਾਂ) 'ਚ ਗੋਲ ਖਾਣ ਦੇ ਕਾਰਨ ਟੀਮ ਨੂੰ ਸਵੀਡਨ ਦੇ ਖ਼ਿਲਾਫ਼ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਰਣਜੀ ਟਰਾਫੀ 'ਚ ਫਿਰ ਦਿੱਸਿਆ ਸਿੱਧੂ ਮੂਸੇਵਾਲਾ ਦਾ ਕ੍ਰੇਜ਼, ਹੁਣ ਇਸ ਬੱਲੇਬਾਜ਼ ਨੇ ਮਨਾਇਆ ਜਸ਼ਨ

ਇਸ ਹਾਰ ਦੇ ਬਾਅਦ ਕੋਚ ਸੁਰੇਨ ਛੇਤਰੀ ਦੀ ਟੀਮ ਦੇ ਪ੍ਰਦਰਸ਼ਨ ਦੀ ਕਾਫੀ ਸ਼ਲਾਘਾ ਹੋਈ। ਛੇਤਰੀ ਨੇ ਕਿਹਾ ਕਿ ਅਸੀਂ ਜਿੱਤਣਾ ਚਾਹੁੰਦੇ ਹਾਂ, ਤਾਂ ਸਾਨੂੰ ਗੋਲ ਕਰਨਾ ਹੋਵੇਗਾ। ਅਸੀਂ ਇਸ ਮੈਚ 'ਚ ਵੈਸੇ ਹੀ ਖੇਡਾਂਗੇ ਜਿਸ ਤਰ੍ਹਾਂ ਅਸੀ ਸਵੀਡਨ ਦੇ ਖ਼ਿਲਾਫ਼ ਖੇਡਿਆ ਸੀ। ਟੀਮ ਇਸ ਵਾਰ ਜ਼ਿਆਦਾ ਹਮਲਾਵਰ ਹੋਣ 'ਤੇ ਧਿਆਨ ਦੇਵੇਗੀ।

ਇਹ ਵੀ ਪੜ੍ਹੋ : ਬੁਮਰਾਹ ਦੀ ਗੇਂਦ ਨੇ ਰੋਹਿਤ ਸ਼ਰਮਾ ਨੂੰ ਕੀਤਾ ਬੇਹਾਲ, ਦੇਖੋ ਵਾਇਰਲ ਵੀਡੀਓ

ਕੋਚ ਨੇ ਕਿਹਾ ਕਿ ਪਿਛਲੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਦੁਖਦ ਸੀ ਪਰ ਲੜਕੀਆਂ ਨੇ ਵਿਸ਼ਵ ਫੀਫਾ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ ਟੀਮ ਦੇ ਖ਼ਿਲਾਫ਼ ਆਪਣਾ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ ਸੀ। ਸਵੀਡਨ ਦੇ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਗੋਲਕੀਪਰ ਅਦਿਤੀ ਚੌਹਾਨ ਨੇ ਕਿਹਾ ਕਿ ਮੈਂ ਉਸ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਹਾਂ। ਇਹ ਸ਼ਾਇਦ ਅਜੇ ਤਕ ਦਾ ਮੇਰਾ ਸਰਵਸ੍ਰੇਸਠ ਪ੍ਰਦਰਸ਼ਨ ਰਿਹਾ ਹੈ। ਸੀਨੀਅਰ ਖਿਡਾਰੀ ਦੇ ਤੌਰ ਤੁਸੀਂ ਖ਼ੁਦ ਤੋਂ ਇਸ ਤਰ੍ਹਾਂ ਦੀ ਹੀ ਉਮੀਦ ਕਰਦੇ ਹੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News