IND v SL 2nd Test 1st day stump : ਭਾਰਤ ਦੀਆਂ 252 ਦੌੜਾਂ ਦੇ ਜਵਾਬ ’ਚ ਸ਼੍ਰੀਲੰਕਾ ਦਾ ਸਕੋਰ 86/6
Saturday, Mar 12, 2022 - 09:22 PM (IST)
ਬੈਂਗਲੁਰੂ- ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਟੈਸਟ ਸੀਰੀਜ਼ ਦੇ ਆਖਰੀ ਮੈਚ ਡੇ-ਨਾਈਟ ਟੈਸਟ ਦੇ ਪਹਿਲੇ ਦਿਨ ਦੀ ਖੇਡ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਖੇਡੀ ਗਈ।। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਸਾਰੀਆਂ ਵਿਕਟਾਂ ਗੁਆ ਕੇ 252 ਦੌੜਾਂ ਬਣਾਈਆ। ਟੀਮ ਲਈ ਸ਼੍ਰੇਅਸ ਅਈਅਰ ਨੇ ਸ਼ਾਨਦਾਰ 92 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੇ ਮਯੰਕ ਅਗਰਵਾਲ ਦੇ ਤੌਰ 'ਤੇ ਆਪਣੀ ਪਹਿਲੀ ਵਿਕਟ ਗੁਆਈ। ਮਯੰਕ 4 ਦੌੜਾਂ ਬਣਾ ਆਊਟ ਹੋਏ। ਭਾਰਤ ਨੂੰ ਦੂਜਾ ਝਟਕਾ ਰੋਹਿਤ ਸ਼ਰਮਾ ਦੇ ਆਊਟ ਹੋਣ ਨਾਲ ਲੱਗਾ। ਰੋਹਿਤ 15 ਦੌੜਾਂ ਬਣਾ ਪਵੇਲੀਅਨ ਪਰਤੇ। ਭਾਰਤ ਦੀ ਤੀਜੀ ਵਿਕਟ ਹਨੁਮਾ ਵਿਹਾਰੀ ਦੇ ਤੌਰ 'ਤੇ ਡਿੱਗੀ। ਹਨੁਮਾ ਵਿਹਾਰੀ 31 ਦੌੜਾਂ ਬਣਾ ਆਊਟ ਹੋਏ।
ਭਾਰਤ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 23 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਇੰਡੀਆ ਨੂੰ ਪੰਜਵਾਂ ਝਟਕਾ ਰਿਸ਼ਭ ਪੰਤ ਦੇ ਆਊਟ ਹੋਣ 'ਤੇ ਲੱਗਾ। ਪੰਤ 39 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਭਾਰਤ ਦੀ ਛੇਵੀਂ ਵਿਕਟ ਰਵਿੰਦਰ ਜਡੇਜਾ ਦੇ ਤੌਰ 'ਤੇ ਡਿੱਗੀ। ਜਡੇਜਾ 4 ਦੌੜਾਂ ਬਣਾ ਆਊਟ ਹੋਏ। ਭਾਰਤ ਦੀ ਸਤਵੀਂ ਵਿਕਟ ਰਵੀਚੰਦਨ ਅਸ਼ਵਿਨ ਦੇ ਤੌਰ 'ਤੇ ਡਿੱਗੀ। ਅਸ਼ਵਿਨ 13 ਦੌੜਾਂ ਬਣਾ ਆਊਟ ਹੋਏ। ਅਕਸ਼ਰ ਪਟੇਲ ਕੁਝ ਖਾਸ ਨਾ ਕਰ ਸਕੇ ਤੇ 9 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਮੁਹੰਮਦ ਸ਼ੰਮੀ 5 ਦੌੜਾਂ ਬਣਾ ਆਊਟ ਹੋਏ। ਸ਼੍ਰੀਲੰਕਾ ਵਲੋਂ ਸੁਰੰਗਾ ਲਕਮਲ ਨੇ 1, ਲਸਿਥ ਐਮਬੁਲਡੇਨੀਆ ਨੇ 3, ਪ੍ਰਵੀਣ ਜੈਵਿਕਰਮਾ ਨੇ 3, ਧਨੰਜੈ ਡਿ ਸਿਲਵਾ ਨੇ 2 ਵਿਕਟਾਂ ਲਈਆਂ।
ਇਸ ਦੇ ਜਵਾਬ ਵਿਚ ਖੇਡਣ ਉਤਰੀ ਸ਼੍ਰੀਲੰਕਾਈ ਟੀਮ ਦੀ ਸ਼ੁਰੂਆਤ ਖਰਾਬ ਰਹੀ । ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਨੇ ਸ਼੍ਰੀਲੰਕਾਈ ਓਪਨਰ ਕੁਸ਼ਾਲ ਮੈਂਡਿਸ ਨੂੰ 2 ਦੌੜਾਂ ’ਤੇ ਸ੍ਰੇਅਸ਼ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਬੁਮਰਾਹ ਨੇ ਲਾਹਿਰੂ ਥਿਰੀਮਾਨੇ ਨੂੰ ਵੀ 8 ਦੌੜਾਂ ’ਤੇ ਆਊਟ ਕਰ ਦਿੱਤਾ। ਉਸ ਦੀ ਕੈਚ ਵੀ ਸ੍ਰੇਅਸ਼ ਅਈਅਰ ਨੇ ਫੜੀ। ਇਸ ਤੋਂ ਬਾਅਦ ਸ਼ੰਮੀ ਨੇ ਡੀਸਿਲਵਾ ਨੂੰ 10 ਦੌੜਾਂ ’ਤੇ ਐੱਲ. ਬੀ. ਡਬਲਯੂ. ਆਊਟ ਕੀਤਾ। ਸ਼ੰਮੀ ਨੇ ਸ਼੍ਰੀਲੰਕਾਈ ਕਪਤਾਨ ਕਰੁਣਾਰਤਨੇ ਨੂੰ ਚਾਰ ਦੌੜਾਂ ’ਤੇ ਬੋਲਡ ਕੀਤਾ। ਅਕਸ਼ਰ ਪਟੇਲ ਨੇ ਗੇਂਦ ਫੜਦਿਆਂ ਹੀ ਟੀਮ ਇੰਡੀਆ ਨੂੰ ਇਕ ਹੋਰ ਸਫ਼ਲਤਾ ਦਿਵਾਈ। ਅਸਲਾਂਕਾ ਸਿਰਫ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ’ਤੇ ਸ਼੍ਰੀਲੰਕਾ ਨੇ 6 ਵਿਕਟਾਂ ’ਤੇ 86 ਦੌੜਾਂ ਬਣਾਈਆਂ ਅਤੇ ਭਾਰਤ ਤੋਂ 166 ਦੌੜਾਂ ਪਿੱਛੇ ਹੈ।
ਇਹ ਵੀ ਪੜ੍ਹੋ : ਮਿਤਾਲੀ ਰਾਜ ਨੇ ਤੋੜਿਆ ਆਸਟਰੇਲੀਆ ਦੀ ਦਿੱਗਜ ਕਪਤਾਨ ਦਾ ਰਿਕਾਰਡ, ਹਾਸਲ ਕੀਤੀ ਇਹ ਵੱਡੀ ਉਪਲੱਬਧੀ
ਪਲੇਇੰਗ ਇਲੈਵਨ
ਸ਼੍ਰੀਲੰਕਾ : ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਾਨੇ, ਕੁਸਲ ਮੈਂਡਿਸ, ਐਂਜੇਲੋ ਮੈਥਿਊਜ਼, ਧਨੰਜੈ ਡੀ ਸਿਲਵਾ, ਚਰਿਥ ਅਸਾਲੰਕਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੁਰੰਗਾ ਲਕਮਲ, ਲਸਿਥ ਐਮਬੁਲਡੇਨੀਆ, ਵਿਸ਼ਵਾ ਫਰਨਾਂਡੋ, ਪ੍ਰਵੀਨ ਜੈਵਿਕਰਾਮਾ
ਭਾਰਤ : ਮਯੰਕ ਅਗਰਵਾਲ, ਰੋਹਿਤ ਸ਼ਰਮਾ (ਕਪਤਾਨ), ਹਨੂਮਾ ਵਿਹਾਰੀ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ
ਇਹ ਵੀ ਪੜ੍ਹੋ : ਪਾਕਿ ਦੀ ਮਹਿਮਾਨ ਨਿਵਾਜ਼ੀ ਤੋਂ ਖੁਸ਼ ਆਸਟਰੇਲੀਆਈ ਖਿਡਾਰੀ ਲਾਬੁਸ਼ੇਨ ਨੇ ਸ਼ੇਅਰ ਕੀਤੀ ਤਸਵੀਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।