SA v IND 3rd ODI : ਡੀ ਕਾਕ ਦੇ ਸੈਂਕੜੇ ਦੀ ਬਦੌਲਤ ਭਾਰਤ ਨੂੰ ਮਿਲਿਆ 288 ਦੌੜਾਂ ਦਾ ਟੀਚਾ

01/23/2022 6:12:21 PM

ਕੇਪਟਾਊਨ- ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਤੀਜਾ ਤੇ ਆਖ਼ਰੀ ਮੈਚ ਕੇਪਟਾਊਨ ਦੇ ਨਿਊਲੈਂਡਸ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਵਲੋਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਮੈਚ 'ਚ ਸਾਰੀਆਂ ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਭਾਰਤ ਨੂੰ ਜਿੱਤ ਲਈ 288 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਵਲੋਂ ਦੀਪਕ ਚਾਹਰ ਨੇ 2, ਜਸਪ੍ਰੀਤ ਬੁਮਰਾਹ ਨੇ 2, ਪ੍ਰਸਿੱਧ ਕ੍ਰਿਸ਼ਣਾ ਨੇ 2 ਤੇ ਯੁਜਵੇਂਦਰ ਚਾਹਲ ਨੇ 1 ਵਿਕਟ ਲਏ।

ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਜੈਨੇਮਨ ਮਲਾਨ ਦੇ ਤੌਰ 'ਤੇ ਡਿੱਗੀ। ਜੈਨੇਮਨ 1 ਦੌੜ ਦੇ ਨਿੱਜੀ ਸਕੋਰ 'ਤੇ ਚਾਹਰ ਦੀ ਗੇਂਦ 'ਤੇ ਪੰਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੀ ਦੂਜੀ ਵਿਕਟ ਕਪਤਾਨ ਟੇਮਬਾ ਬਾਵੁਮਾ ਦੇ ਤੌਰ 'ਤੇ ਡਿੱਗੀ। ਬਾਵੁਮਾ 8 ਦੌੜਾਂ ਬਣਾ ਕੇ ਸਸਤੇ 'ਚ ਰਾਹੁਲ ਵਲੋਂ ਰਨਆਊਟ ਹੋਏ। ਦੱਖਣੀ ਅਫਰੀਕਾ ਦੀ ਤੀਜੀ ਵਿਕਟ ਐਡੇਨ ਮਾਰਕਰਮ ਦੇ ਤੌਰ 'ਤੇ ਡਿੱਗੀ। ਮਾਰਕਰਮ 15 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਦੱਖਣੀ ਅਫਰੀਕਾ ਦੀ ਚੌਥੀ ਵਿਕਟ ਕਵਿੰਟਨ ਡੀ ਕਾਕ ਦੇ ਤੌਰ 'ਤੇ ਡਿੱਗੀ। ਕਵਿੰਡਨ ਡੀ ਕਾਕ ਨੇ ਸ਼ਾਨਦਾਰ 124 ਦੌੜਾਂ ਦੀ ਪਾਰੀ ਖੇਡੀ। ਉਹ ਬੁਮਰਾਹ ਦੀਗੇਂਦ 'ਤੇ ਧਵਨ ਦਾ ਸ਼ਿਕਾਰ ਬਣੇ।

ਦੱਖਣੀ ਅਫਰੀਕੀ ਦੀ ਪੰਜਵੀਂ ਵਿਕਟ ਡੁਸੇਨ ਦੇ ਤੌਰ 'ਤੇ ਡਿੱਗੀ। ਡੁਸੇਨ 52 ਦੌੜਾਂ ਬਣਾ ਕੇ ਚਾਹਲ ਦੀ ਗੇਂਦ 'ਤੇ ਸ਼੍ਰੇਅਸ ਨੂੰਕੈਚ ਦੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਫੇਹਲੁਕਵਾਯੋ ਕੁਝ ਖਾਸ ਨਾ ਕਰ ਸਕੇ ਤੇ 4 ਦੌੜਾਂ ਦੇ ਨਿੱਜੀ ਸਕੋਰ 'ਤੇ ਰਨਆਊਟ ਹੋਏ। ਦੱਖਣੀ ਅਫਰੀਕਾ ਦੀ 7ਵੀਂ ਵਿਕਟ ਪ੍ਰੀਟੋਰੀਅਸ ਦੇ ਤੌਰ 'ਤੇ ਡਿੱਗੀ। ਪ੍ਰੀਟੋਰੀਅਸ 20 ਦੌੜਾਂ ਦੇ ਨਿੱਜੀ ਸਕੋਰ 'ਤੇ ਪ੍ਰਸਿੱਧ ਦੀ ਗੇਂਦ 'ਤੇ ਸੂਰਯਕੁਮਾਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕੇਸ਼ਵ ਮਹਾਰਾਜ ਵੀ ਸਸਤੇ 'ਚ ਆਊਟ ਹੋਏ। ਉਹ ਬੁਮਰਾਹ ਦੀ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਕੇ ਆਊਟ ਹੋ ਗਏ। ਡੇਵਿਡ ਮਿਲਰ 39 ਦੌੜਾਂ ਬਣਾ ਆਊਟ ਹੋਏ।

ਦੱਖਣੀ ਅਫ਼ਰੀਕਾ ਨੇ ਦੋ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਜਮਾ ਲਿਆ ਹੈ ਤੇ ਹੁਣ ਉਹ ਭਾਰਤ ਨੂੰ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗਾ ਜਦਕਿ ਭਾਰਤੀ ਟੀਮ ਇਸ ਆਖ਼ਰੀ ਮੈਚ 'ਚ ਜਿੱਤ ਨਾਲ ਸੀਰੀਜ਼ ਦਾ ਅੰਤ ਕਰਨਾ ਚਾਹੇਗੀ।

ਇਹ ਵੀ ਪੜ੍ਹੋ ਅਪ੍ਰੈਲ 'ਚ ਨਹੀਂ ਸਗੋਂ ਮਾਰਚ ਮਹੀਨੇ ਦੀ ਇਸ ਤਾਰੀਖ਼ ਤੋਂ ਸ਼ੁਰੂ ਹੋ ਸਕਦੈ IPL, ਜੈ ਸ਼ਾਹ ਨੇ ਦਿੱਤੇ ਸੰਕੇਤ

ਪਲੇਇੰਗ ਇਲੈਵਨ :

ਦੱਖਣੀ ਅਫ਼ਰੀਕਾ : ਜੈਨੇਮਨ ਮਲਾਨ, ਕੁਇੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ, ਏਡੇਨ ਮਾਰਕਰਮ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਕੇਸ਼ਵ ਮਹਾਰਾਜ, ਡਵੇਨ ਪ੍ਰੀਟੋਰੀਅਸ, ਲੁੰਗੀ ਐਨਗਿਡੀ, ਸਿਸੰਡਾ ਮਗਾਲਾ

ਭਾਰਤ : ਕੇ. ਐੱਲ. ਰਾਹੁਲ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਜਯੰਤ ਯਾਦਵ, ਪ੍ਰਸਿਧ ਕ੍ਰਿਸ਼ਨਾ, ਦੀਪਕ ਚਾਹਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ

ਇਹ ਵੀ ਪੜ੍ਹੋ ਭਾਰਤ ਨੇ ਮਹਿਲਾ ਏਸ਼ੀਆ ਕੱਪ 'ਚ ਮਲੇਸ਼ੀਆ ਨੂੰ 9-0 ਨਾਲ ਹਰਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News