IND vs NZ WTC Final : ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਰੱਦ, ਟਾਸ ਵੀ ਨਾ ਹੋ ਸਕਿਆ

Friday, Jun 18, 2021 - 07:45 PM (IST)

IND vs NZ WTC Final : ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਰੱਦ, ਟਾਸ ਵੀ ਨਾ ਹੋ ਸਕਿਆ

ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸਾਊਥੰਪਟਨ ’ਚ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਮੈਚ ਦੇ ਪਹਿਲੇ ਦਿਨ ਦਾ ਖੇਡ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਂਹ ਪੈਣ ਲਗ ਪਿਆ ਜਿਸ ਤੋਂ ਬਾਅਦ ਮੈਚ ਦਾ ਪਹਿਲਾ ਸੈਸ਼ਨ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੀ ਮੀਂਹ ਨਾ ਰੁਕਿਆ ਜਿਸ ਕਾਰਨ ਸ਼ਾਮ ਨੂੰ ਪਹਿਲੇ ਦਿਨ ਦਾ ਮੈਚ ਰੱਦ ਕਰ ਦਿੱਤਾ ਗਿਆ।

ਇਹ ਵੀ ਪਡ਼੍ਹੋ : ਟੋਕੀਓ ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ ’ਚ ਮਿਆਦੀਆਂ ਕਲਾਂ (ਅਜਨਾਲਾ) ਦੀ ਗੁਰਜੀਤ ਕੌਰ ਦੀ ਹੋਈ ਚੋਣ

ਭਾਰਤੀ ਟੀਮ- 
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਅਸ਼ਵਿਨ, ਜਸਪ੍ਰੀਤ ਬੁਮਰਾਹ, ਇਸ਼ਾਤ ਸ਼ਰਮਾ ਅਤੇ ਮੁਹੰਮਦ ਸ਼ਮੀ।

ਨਿਊਜ਼ੀਲੈਂਡ ਦੀ ਟੀਮ-
ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕਾਨਵੇ, ਕੌਲਿਨ ਡੀ ਗ੍ਰੈਂਡਹੋਮ, ਮੈਟ ਹੈਨਰੀ, ਕਾਇਲ ਜੈਮੀਸਨ, ਟਾਮ ਲਾਥਮ, ਹੈਨਰੀ ਨਿਕੋਲਸ, ਏਜ਼ਾਜ਼ ਪਟੇਲ, ਟਿਮ ਸਾਊਦੀ, ਰੋਸ ਟੇਲਰ, ਨੀਲ ਵੈਗਨਰ, ਬੀ. ਜੇ. ਵਾਟਲਿੰਗ, ਵਿਲ ਯੰਗ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News