ਭਾਰਤ ਏ. ਐੱਫ. ਸੀ. ਬੀਬੀਆਂ ਦੇ ਏਸ਼ੀਆ ਕੱਪ 2022 ਦੀ ਕਰੇਗਾ ਮੇਜ਼ਬਾਨੀ

Friday, Jun 05, 2020 - 04:14 PM (IST)

ਨਵੀਂ ਦਿੱਲੀ : ਏਸ਼ੀਆਈ ਫੁੱਟਬਾਲ ਸੰਘ ਨੇ 1979 ਤੋਂ ਬਾਅਦ ਪਹਿਲੀ ਵਾਰ 2022 ਬੀਬੀਆਂ ਦੇ ਏਸ਼ੀਆਈ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਭਾਰਤ ਨੂੰ ਦਿੱਤੇ ਹਨ। ਇਹ ਫੈਸਲਾ ਏ. ਐੱਫ. ਮਹਿਲਾ ਫੁੱਟਬਾਲ ਕਮੇਟੀ ਦੀ ਬੈਠਕ ਵਿਚ ਲਿਆ ਗਿਆ। ਫਰਵਰੀ ਵਿਚ ਏ. ਐੱਫ. ਸੀ. ਮਹਿਲਾ ਫੁੱਟਬਾਲ ਕਮੇਟੀ ਨੇ ਭਾਰਤ ਨੂੰ ਮੇਜ਼ਬਾਨ ਬਣਾਉਣ ਦੀ ਸਿਫਾਰਿਸ਼ ਕੀਤੀ ਸੀ। ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੂੰ ਲਿਖੇ ਪੱਤਰ ਵਿਚ ਏ. ਐੱਫ. ਸੀ. ਦੇ ਜਰਨਲ ਸਕੱਤਰ ਦਾਟੋ ਵਿੰਡਸਰ ਜਾਨ ਨੇ ਲਿਖਿਆ, ''ਕਮੇਟੀ ਨੇ ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ 2022 ਫਾਈਨਲਸ ਦੀ ਮੇਜ਼ਬਾਨੀ ਦੇ ਅਧਿਕਾਰ ਅਖਿਲ ਭਾਰਤੀ ਫੁੱਟਬਾਲ ਨੂੰ ਸੌਂਪੇ ਹਨ

PunjabKesari

ਏ. ਆਈ. ਐੱਫ. ਐੱਫ. ਪ੍ਰਧਾਨ ਪ੍ਰਫੁੱਲ ਪਟੇਲ ਨੇ ਕਿਹਾ ਕਿ ਮੈਨੂੰ ਏਸ਼ੀਆਈ ਫੁੱਟਬਾਲ ਸੰਘ ਦਾ ਧੰਨਵਾਦ ਕਰਨਾ ਹੋਵੇਗਾ, ਜਿਸ ਨੇ ਸਾਨੂੰ 2022 ਵਿਚ ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ ਦੀ ਮੇਜ਼ਬਾਨੀ ਲਈ ਸਹੀ ਸਮਝਿਆ। ਟੂਰਨਾਮੈਂਟ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗਾ ਅਤੇ ਜਿੱਥੇ ਤਕ ਦੇਸ਼ ਵਿਚ ਮਹਿਲਾ ਫੁੱਟਬਾਲ ਦਾ ਸਬੰਧ ਹੈ ਤਾਂ ਇਹ ਸਮਾਜਿਕ ਕ੍ਰਾਂਤੀ ਲਿਆਵੇਗਾ।''

PunjabKesari

ਟੂਰਨਾਮੈਂਟ ਵਿਚ 12 ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਪਿਛਲੇ ਗੇੜ ਦੀਆਂ 8 ਟੀਮਾਂ ਤੋਂ ਵਧਾ ਦਿੱਤਾ ਗਿਆ ਹੈ। ਭਾਰਤ ਬਤੌਰ ਮੇਜ਼ਬਾਨ ਸਿੱਧੇ ਹੀ ਕੁਆਲੀਫਾਈ ਕਰ ਲਵੇਗਾ। ਟੂਰਨਾਮੈਂਟ 2023 ਫੀਫਾ ਮਹਿਲਾ ਵਿਸ਼ਵ ਕੱਪ ਲਈ ਆਖਰੀ ਕੁਆਲੀਫਿਕੇਸ਼ਨ ਟੂਰਨਾਮੈਂਟ ਦੇ ਤੌਰ 'ਤੇ ਵੀ ਕੰਮ ਕਰੇਗਾ। ਏ. ਆਈ. ਐੱਫ. ਐੱਫ. ਲਈ ਇਹ ਮੇਜ਼ਬਾਨੀ ਹੌਸਲਾ ਵਧਾਉਣ ਵਾਲੀ ਹੈ ਕਿਉਂਕਿ ਉਸ ਨੂੰ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਸੌਂਪੀ ਗਈ ਸੀ ਜਿਸ ਦਾ ਆਯੋਜਨ ਅਗਲੇ ਸਾਲ ਹੋਵੇਗਾ। ਭਾਰਤ ਨੇ 2016 ਵਿਚ ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਅਤੇ 2017 ਵਿਚ ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਏ. ਆਈ. ਐੱਫ. ਐੱਫ. ਦੇ ਜਰਨਲ ਸਕੱਤਰ ਕੁਸ਼ਲ ਦਾਸ ਨੇ ਕਿਹਾ ਕਿ ਇਹ ਟੂਰਨਾਮੈਂਟ ਭਾਰਤ ਵਿਚ ਮਹਿਲਾ ਫੁੱਟਬਾਲ ਨੂੰ ਲੋਕ ਪ੍ਰਸਿੱਧ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ। ਮਹਿਲਾ ਏਸ਼ੀਆ ਕੱਪ 2022 ਤੋਂ ਪਹਿਲਾਂ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 2020 ਦੀ ਮੇਜ਼ਬਾਨੀ ਕਰਨਗੇ, ਜਿਸ ਨਾਲ ਸਾਨੂੰ ਲੈਅ ਵਧਾਉਣ ਵਿਚ ਮਦਦ ਮਿਲੇਗੀ।


Ranjit

Content Editor

Related News