ਅੱਜ ਹੋਵੇਗੀ ਭਾਰਤੀ ਅਭਿਆਨ ਦੀ ਸ਼ੁਰੂਆਤ, ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਨਾਲ ਖਾਤਾ ਖੋਲ੍ਹਣ ਉਤਰੇਗੀ ਟੀਮ ਇੰਡੀਆ
Friday, Oct 04, 2024 - 02:34 AM (IST)
ਸਪੋਰਟਸ ਡੈਸਕ– ਭਾਰਤ ਅੱਜ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਦੇ ਆਪਣੇ ਸ਼ੁਰੂਆਤੀ ਮੈਚ ’ਚ ਨਿਊਜ਼ੀਲੈਂਡ ਨਾਲ ਭਿੜੇਗਾ ਤਾਂ ਸੀਨੀਅਰ ਸਟਾਰ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਲੋੜ ਹੋਵੇਗੀ ਕਿਉਂਕਿ ਟੀਮ ਅਤੀਤ ’ਚ ਬੇਹੱਦ ਨੇੜੇ ਪਹੁੰਚ ਕੇ ਖੁੰਝਣ ਦੀਆਂ ਯਾਦਾਂ ਤੋਂ ਉਭਰਨ ਲਈ ਹਾਂ-ਪੱਖੀ ਸ਼ੁਰੂਆਤ ਦੇ ਟੀਚੇ ਨਾਲ ਉਤਰੇਗੀ।
ਸ਼ਾਇਦ ਆਪਣਾ ਆਖਰੀ ਟੀ-20 ਵਿਸ਼ਵ ਕੱਪ ਖੇਡ ਰਹੀ ਕਪਤਾਨ ਹਰਮਨਪ੍ਰੀਤ ਕੌਰ ਕਈ ਵਾਰ ਖਿਤਾਬ ਦੇ ਨੇੜੇ ਪਹੁੰਚ ਕੇ ਹਾਰਨ ਅਤੇ ਨਿਰਾਸ਼ਾਜਨਕ ਪਲਾਂ ਦੀ ਗਵਾਹ ਰਹੀ ਹੈ, ਜਿਸ ’ਚ ਟੀ-20 ਵਿਸ਼ਵ ਕੱਪ 2020 ’ਚ ਮੈਲਬੋਰਨ ’ਚ ਫਾਈਨਲ ’ਚ ਆਸਟ੍ਰੇਲੀਆ ਵਿਰੁੱਧ ਹਾਰ ਵੀ ਸ਼ਾਮਲ ਹੈ। ਪਹਿਲਾਂ ਵਾਂਗ ਇਹ ਭਾਰਤੀ ਟੀਮ ਵੀ ਪ੍ਰਤਿਭਾ ਨਾਲ ਭਰਪੂਰ ਹੈ ਅਤੇ ਸ਼ਾਇਦ ਸਿਰਫ ਆਸਟ੍ਰੇਲੀਆ ਕੋਲ ਹੀ ਇੰਨੀ ਚੰਗੀ ਟੀਮ ਹੈ ਪਰ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਕੋਲ 6 ਟੀ-20 ਵਿਸ਼ਵ ਕੱਪ ਖਿਤਾਬ ਹਨ ਜਦਕਿ ਭਾਰਤ ਨੂੰ ਪਹਿਲੇ ਖਿਤਾਬ ਦਾ ਇੰਤਜ਼ਾਰ ਹੈ।
ਨਿਊਜ਼ੀਲੈਂਡ ਦਾ ਮਜ਼ਬੂਤ ਪੱਖ
ਨਿਊਜ਼ੀਲੈਂਡ 2 ਵਾਰ ਦਾ ਉੱਪ ਜੇਤੂ ਹੈ ਅਤੇ ਉਨ੍ਹਾਂ ਵਿਰੁੱਧ ਜਿੱਤ ਨੂੰ ਰਣਨੀਤਕ ਤੇ ਮਾਨਸਿਕ ਤੌਰ ’ਤੇ ਚੰਗੀ ਸਥਿਤੀ ’ਚ ਹੋਣ ਦਾ ਸੰਕੇਤ ਮੰਨਿਆ ਜਾ ਸਕਦਾ ਹੈ।
ਭਾਰਤ ਦਾ ਮਜ਼ਬੂਤ ਪੱਖ
ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਦੀ ਓਪਨਿੰਗ ਜੋੜੀ ਚੰਗੀ ਫਾਰਮ ’ਚ ਹੈ। ਮੱਧਕ੍ਰਮ ’ਚ ਜੇਮਿਮਾ ਵੀ ਫਾਰਮ ’ਚ ਚੱਲ ਰਹੀ ਹੈ। ਸਪਿਨ ਦੀ ਕਮਾਨ ਦੀਪਤੀ ਸ਼ਰਮਾ ਦੇ ਹੱਥ ’ਚ ਹੈ।
ਇਨ੍ਹਾਂ ਪਲੇਅਰਾਂ ’ਤੇ ਰਹਿਣਗੀਆਂ ਨਜ਼ਰਾਂ
ਸਮ੍ਰਿਤੀ ਮੰਧਾਨਾ
ਆਖਰੀ 10 ਮੈਚਾਂ ’ਚ 54 ਦੀ ਔਸਤ ਨਾਲ 328 ਦੌੜਾਂ ਬਣਾ ਚੁੱਕੀ। ਸਟ੍ਰਾਈਕ ਰੇਟ 137 ਹੈ।
ਸ਼ੈਫਾਲੀ ਵਰਮਾ
10 ਮੈਚਾਂ ’ਚ 131 ਦੀ ਸਟ੍ਰਾਈਕ ਰੇਟ ਨਾਲ 261 ਦੌੜਾਂ ਬਣਾ ਚੁੱਕੀ। ਔਸਤ 37 ਚੱਲ ਰਹੀ।
ਦੀਪਤੀ ਸ਼ਰਮਾ
10 ਮੈਚਾਂ ’ਚ 5.74 ਦੀ ਇਕਾਨਮੀ ਨਾਲ 15 ਵਿਕਟਾਂ ਲੈ ਚੁੱਕੀ। ਅਭਿਆਸ ਮੈਚ ’ਚ ਲਈਆਂ ਵਿਕਟਾਂ।
ਸੂਜ਼ੀ ਬੇਟਸ
10 ਮੈਚਾਂ ’ਚ 21 ਦੀ ਔਸਤ ਨਾਲ 218 ਦੌੜਾਂ ਬਣਾ ਚੁੱਕੀ। ਭਾਰਤ ਵਿਰੁੱਧ ਪ੍ਰਦਰਸ਼ਨ ਚੰਗਾ।
ਅਮੇਲੀਆ ਕੇਰ
ਆਖਰੀ 10 ਮੈਚਾਂ ’ਚ 16 ਦੀ ਔਸਤ ਨਾਲ ਬਣਾਈਆਂ ਹਨ 164 ਦੌੜਾਂ, 12 ਵਿਕਟਾਂ ਵੀ ਲਈਆਂ।
ਫ੍ਰੈਨ ਜੋਨਾਸ
ਆਖਰੀ 9 ਮੁਕਾਬਲਿਆਂ ’ਚ 7.75 ਦੀ ਇਕਾਨਮੀ ਨਾਲ 9 ਵਿਕਟਾਂ ਲੈ ਚੁੱਕੀ।
ਪਿੱਚ ਰਿਪੋਰਟ
ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਦੀ ਸਤ੍ਹਾ ਕਾਫੀ ਸੰਤੁਲਿਤ ਹੈ ਕਿਉਂਕਿ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਨੂੰ ਸਤ੍ਹਾ ਤੋਂ ਕੁਝ ਮਦਦ ਮਿਲਦੀ ਹੈ। ਤੇਜ਼ ਗੇਂਦਬਾਜ਼ਾਂ ਨੂੰ ਨਵੀਂ ਗੇਂਦ ਸੁੱਟਣ ’ਚ ਮਜ਼ਾ ਆਏਗਾ ਜਦਕਿ ਖੇਡ ਅੱਗੇ ਵਧਣ ’ਤੇ ਬੱਲੇਬਾਜ਼ਾਂ ਨੂੰ ਇਹ ਸੌਖੀ ਲੱਗੇਗੀ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਇਕ ਸਮਝਦਾਰੀ ਭਰਿਆ ਫੈਸਲਾ ਹੋ ਸਕਦਾ ਹੈ।
ਹੈੱਡ ਟੂ ਹੈੱਡ
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 13 ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ ’ਚ ਭਾਰਤੀ ਮਹਿਲਾ ਟੀਮ ਸਿਰਫ 4 ਹੀ ਮੁਕਾਬਲੇ ਜਿੱਤਣ ’ਚ ਸਫਲ ਰਹੀ ਹੈ। ਆਖਰੀ 5 ’ਚੋਂ 4 ਮੈਚ ਨਿਊਜ਼ੀਲੈਂਡ ਨੇ ਜਿੱਤੇ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼, ਯਸਤਿਕਾ ਭਾਟੀਆ, ਪੂਜਾ ਵਸਤਰਕਾਰ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਡੀ. ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ, ਸਜਨਾ ਸਜੀਵਨ।
ਰਿਜ਼ਰਵ ਖਿਡਾਰੀ : ਉਮਾ ਛੇਤਰੀ, ਤਨੁਜਾ ਕੰਵਰ, ਸਾਇਮਾ ਠਾਕੁਰ।
ਨਿਊਜ਼ੀਲੈਂਡ
ਸੋਫੀ ਡਿਵਾਈਨ (ਕਪਤਾਨ), ਸੂਜ਼ੀ ਬੇਟਸ, ਐਡੇਨ ਕਾਰਸਨ, ਇਜ਼ੀ ਗੇਜ, ਮੈਡੀ ਗ੍ਰੀਨ, ਬਰੁਕ ਹਾਲੀਡੇ, ਫ੍ਰੈਨ ਜੋਨਾਸ, ਲੇਘ ਕਾਸਪੇਰੇਕ, ਅਮੇਲੀਆ ਕੇਰ, ਜੇਸ ਕੇਰ, ਰੋਜ਼ਮੇਰੀ ਮਾਇਰ, ਮੌਲੀ ਪੇਨਫੋਲਡ, ਜਾਰਜੀਆ ਪਲਿਮਰ, ਹੰਨਾ ਰੋਵ, ਲੀ ਤਾਹੂਹੂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e