ਮਲੇਸ਼ੀਆ ਖਿਲਾਫ ਮੁਕਾਬਲੇ ਨਾਲ ਆਪਣਾ ਅਭਿਆਨ ਸ਼ੁਰੂ ਕਰੇਗਾ ਭਾਰਤ

10/12/2019 11:33:31 AM

ਸਪੋਰਟਸ ਡੈਸਕ— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ 9ਵਾਂ ਸੁਲਤਾਨ ਜੋਹੋਰ ਕੱਪ 'ਚ ਸ਼ਨੀਵਾਰ ਨੂੰ ਮੇਜ਼ਬਾਨ ਮਲੇਸ਼ੀਆ ਖਿਲਾਫ ਮੁਕਾਬਲੇ ਨਾਲ ਆਪਣਾ ਅਭਿਆਨ ਸ਼ੁਰੂ ਕਰੇਗੀ। ਭਾਰਤੀ ਜੂਨੀਅਰ ਟੀਮ ਨੂੰ ਰਾਊਂਡ ਰੌਬਿਨ ਗਰੁੱਪ ਪੜਾਅ 'ਚ ਪੰਜ ਮੁਕਾਬਲੇ ਖੇਡਣ ਹਨ ਜੋ 12 ਤੋਂ 19 ਅਕਤੂਬਰ ਤਕ ਖੇਡੇ ਜਾਣਗੇ। ਟੀਮ ਦੀ ਕਮਾਨ ਮਨਦੀਪ ਮੋਰ ਅਤੇ ਉਪ-ਕਪਤਾਨੀ ਸੰਜੈ ਸੰਭਾਲ ਰਹੇ ਹਨ। ਭਾਰਤੀ ਟੀਮ ਰਾਊਂਡ ਰੌਬਿਨ ਰਾਊਂਡ 'ਚ ਮਲੇਸ਼ੀਆ, ਨਿਊਜ਼ੀਲੈਂਡ, ਜਾਪਾਨ, ਆਸਟਰੇਲੀਆ ਅਤੇ ਬ੍ਰਿਟੇਨ ਦਾ ਮੁਕਾਬਲਾ ਕਰੇਗੀ। PunjabKesariਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਮਲੇਸ਼ੀਆ ਨਾਲ 12 ਅਕਤੂਬਰ ਨੂੰ, ਦੂਜਾ ਮੈਚ ਨਿਊਜ਼ੀਲੈਂਡ ਨਾਲ 13 ਅਕਤੂਬਰ ਅਤੇ ਤੀਜਾ ਮੈਚ ਜਾਪਾਨ ਨਾਲ 15 ਅਕਤੂਬਰ ਨੂੰ ਹੋਵੇਗਾ ਜਦ ਕਿ ਉਸ ਦਾ ਚੌਥਾ ਅਤੇ ਪੰਜਵਾਂ ਮੁਕਾਬਲਾ 16 ਅਕਤੂਬਰ ਨੂੰ ਆਸਟਰੇਲੀਆ ਨਾਲ ਅਤੇ 18 ਅਕਤੂਬਰ ਨੂੰ ਇੰਗਲੈਂਡ ਨਾਲ ਹੋਵੇਗਾ। ਭਾਰਤ 2018 'ਚ ਬ੍ਰਿਟੇਨ ਨੂੰ 2-3 ਨਾਲ ਹਾਰ ਕੇ ਉਪ ਜੇਤੂ ਰਿਹਾ ਸੀ। ਭਾਰਤ ਨੇ 2013 ਅਤੇ 2014 'ਚ ਇਸ ਟੂਰਨਾਮੈਂਟ 'ਚ ਖਿਤਾਬ ਜਿੱਤਿਆ ਹੈ ਅਤੇ ਉਸ ਨੂੰ ਚਾਰ ਸਾਲ ਬਾਅਦ ਇਸ ਟੂਰਨਾਮੈਂਟ 'ਚ ਖਿਤਾਬ ਦੀ ਭਾਲ ਹੈ।

ਸੁਲਤਾਨ ਜੋਹੋਰ ਕੱਪ ਟੂਰਨਾਮੈਂਟ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ :
ਗੋਲਕੀਪਰ : ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਪਵਨ
ਡਿਫੈਂਡਰ :  ਸੰਜੈ, ਦਿਨਚੰਦਰਾ ਸਿੰਘ  ਮੋਇਰਾਂਗਥੇਮ, ਪ੍ਰਤਾਪ ਲਾਕੜਾ, ਸੁਮਨ ਬੇਕ, ਮਨਦੀਪ ਮੋਰ, ਯਸ਼ਦੀਪ ਸਿਵਾਚ, ਸ਼ਾਰਦਾ ਨੰਦ ਤੀਵਾਰੀ ਮਿਡਫੀਲਡਰ : ਵਿਸ਼ਨੂੰ ਕਾਂਤ ਸਿੰਘ , ਰਬਿਚੰਦਰ ਸਿੰਘ,  ਮੋਇਰਾਂਗਥੇਮ ਮਨਿੰਦਰ ਸਿੰਘ

ਫਾਰਵਡਰ : ਦਿਲਪ੍ਰੀਤ ਸਿੰਘ, ਸੁਦੀਪ ਚਿਰਮਾਕੋ, ਗੁਰਸਾਹਿਬਜੀਤ ਸਿੰਘ, ਉਤਮ ਸਿੰਘ, ਰਾਹੁਲ ਕੁਮਾਰ ਰਾਜਭਰ, ਸ਼ਿਲਾਨੰਦ ਲਾਕੜਾ ਰਾਜ


Related News