ਉਜ਼ਬੇਕਿਸਤਾਨ ਨੂੰ ਕਰਾਰੀ ਹਾਰ ਦੇ ਕੇ ਜਿੱਤ ਦੀ ਪਟੱੜੀ 'ਤੇ ਪਰਤਿਆ ਭਾਰਤ

03/05/2020 11:44:18 AM

ਸਪੋਰਟਸ ਡੈਸਕ— ਰੁਤੂਜਾ ਭੌਂਸਲੇ ਅਤੇ ਅੰਕਿਤਾ ਰੈਨਾ ਦੇ ਦਮ 'ਤੇ ਭਾਰਤ ਨੇ ਫੇਡ ਕੱਪ ਟੈਨਿਸ ਚੈਂਪੀਅਨਸ਼ਿਪ 'ਚ ਉਜ਼ਬੇਕਿਸਤਾਨ ਨੂੰ 3-0 ਤੋਂ ਹਾਰ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਰੁਤੂਜਾ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਤਿੰਨ ਸੈਟ ਤੱਕ ਚੱਲੇ ਮੁਕਾਬਲੇ 'ਚ ਅਕਗੁਲ ਅਮਾਨਮੁਰਾਦੋਵਾ ਨੂੰ 2-6,6-2, 7-5 ਨਾਲ ਅਤੇ ਅੰਕਿਤਾ ਨੇ ਸਬਿਨਾ ਸ਼ਰਾਰਿਪੋਵਾ ਨੂੰ 7-5, 6-1 ਨਾਲ ਹਾਰ ਕੀਤਾ। ਅੰਕਿਤਾ ਦੀ ਇਹ ਸਬੀਨਾ 'ਤੇ 6 ਮੁਕਾਬਲਿਆਂ 'ਚ ਦੂਜੀ ਜਿੱਤ ਹੈ। ਡਬਲਜ਼ 'ਚ ਰੀਆ ਭਾਟੀਆ ਅਤੇ ਸੋਜਨਯ ਭਾਵੀਸੇੱਟੀ ਨੇ ਯਸਮਿਨਾ ਅਤੇ ਸੇਤੋਰਾ ਨੂੰ 6-3, 6-1 ਨਾਲ ਹਾਰ ਦਿੱਤੀ। PunjabKesari
ਭਾਰਤ ਦਾ ਹੁਣ ਵੀਰਵਾਰ ਨੂੰ ਸਾਹਮਣਾ ਕੋਰੀਆ ਨਾਲ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਪਹਿਲੇ ਮੁਕਾਬਲੇ 'ਚ ਚੀਨ ਦੇ ਹੱਥੋਂ 0-3 ਨਾਲ ਹਾਰ ਮਿਲੀ ਸੀ। ਛੇ ਟੀਮਾਂ ਦੇ ਇਸ ਮੁਕਾਬਲੇ 'ਚ ਦੋ ਟਾਪ ਟੀਮਾਂ ਅਪ੍ਰੈਲ 'ਚ ਹੋਣ ਵਾਲੇ ਫੇਡ ਕੱਪ ਪਲੇਆਫ ਲਈ ਕੁਆਲੀਫਾਈ ਕਰਨਗੀਆਂ।PunjabKesari


Related News