ਲੰਕਾ ਫਤਿਹ ਤੋਂ ਬਾਅਦ, ਕੀਵੀ ਅਤੇ ਕੰਗਾਰੂਆਂ ਨਾਲ ਇਨ੍ਹਾਂ ਤਾਰੀਖਾਂ ਨੂੰ ਭਿੜੇਗੀ ਵਿਰਾਟ ਬ੍ਰੀਗੇਡ
Friday, Sep 08, 2017 - 11:49 AM (IST)

ਮੁੰਬਈ— ਬੀ.ਸੀ.ਸੀ.ਆਈ. ਨੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਭਾਰਤ ਦੌਰੇ ਦਾ ਪ੍ਰੋਗਰਾਮ ਵੀਰਵਾਰ ਨੂੰ ਜਾਰੀ ਕਰ ਦਿੱਤਾ। ਗੁਹਾਟੀ ਅਤੇ ਤ੍ਰਿਵਨੰਤਪੁਰਮ ਦੇ ਰੂਪ ਵਿਚ ਇਸ ਦੌਰਾਨ ਦੋ ਨਵੇਂ ਕੌਮਾਂਤਰੀ ਵੈਨਿਊ ਭਾਰਤ ਨੂੰ ਇਸ ਦੋ ਸੀਰੀਜ਼ ਦੌਰਾਨ ਮਿਲਣਗੇ। ਆਸਟਰੇਲੀਆ ਦਾ ਭਾਰਤ ਦੌਰਾ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਜਿਸ ਵਿਚ ਉਹ ਪੰਜ ਵਨਡੇ ਅਤੇ ਤਿੰਨ ਟੀ-20 ਮੈਚ ਖੇਡੇਗੀ। ਇਸਦੇ ਠੀਕ ਬਾਅਦ ਨਿਊਜ਼ੀਲੈਂਡ ਟੀਮ ਭਾਰਤ ਦਾ ਦੌਰਾ ਕਰੇਗੀ। ਇਸ ਦੌਰਾਨ ਉਹ 3 ਵਨਡੇ ਅਤੇ 3 ਹੀ ਟੀ-20 ਮੈਚ ਖੇਡੇਗੀ।
ਭਾਰਤ ਆਸਟਰੇਲੀਆ ਸੀਰੀਜ਼ ਦਾ ਪਹਿਲਾ ਵਨਡੇ 17 ਸਤੰਬਰ ਨੂੰ ਚੇਨਈ ਵਿਚ ਖੇਡਿਆ ਜਾਵੇਗਾ। ਇਸਦੇ ਬਾਅਦ ਦੂਜਾ ਵਨਡੇ 21 ਸਤੰਬਰ ਨੂੰ ਕੋਲਕਾਤਾ ਵਿਚ ਆਯੋਜਿਤ ਹੋਵੇਗਾ। ਤੀਜਾ, ਚੌਥਾ ਵਨਡੇ 24 ਅਤੇ 28 ਸਤੰਬਰ ਨੂੰ ਇੰਦੌਰ ਅਤੇ ਨਾਗਪੁਰ ਵਿਚ ਖੇਡੇ ਜਾਣਗੇ। ਉਥੇ ਹੀ ਪੰਜਵਾਂ ਅਤੇ ਆਖਰੀ ਵਨਡੇ 1 ਅਕਤੂਬਰ ਨੂੰ ਨਾਗਪੁਰ ਵਿਚ ਖੇਡਿਆ ਜਾਵੇਗਾ। ਇਸਦੇ ਬਾਅਦ ਤਿੰਨ ਟੀ-20 ਮੈਚ 7, 10 ਅਤੇ 13 ਅਕਤੂਬਰ ਨੂੰ ਰਾਂਚੀ, ਗੁਹਾਟੀ ਵਿਚ ਖੇਡਿਆ ਜਾਵੇਗਾ।
READ: Fixtures for home series against @CAComms & @BLACKCAPS announced https://t.co/dhgOFLLKTy #TeamIndia pic.twitter.com/PSBBwONZvG
— BCCI (@BCCI) September 7, 2017
ਉਥੇ ਹੀ ਨਿਊਜ਼ੀਲੈਂਡ ਦੀ ਟੀਮ ਅਕਤੂਬਰ ਵਿਚ ਭਾਰਤ ਪੁੱਜੇਗੀ। 17 ਅਤੇ 19 ਅਕਤੂਬਰ ਨੂੰ ਦੋ ਵਾਰਮਅੱਪ ਮੈਚ ਮੁੰਬਈ ਵਿਚ ਖੇਡੇ ਜਾਣਗੇ। ਇਸਦੇ ਬਾਅਦ ਦੋ ਵਨਡੇ 22, 25 ਅਕਤੂਬਰ ਨੂੰ ਮੁੰਬਈ, ਪੁਣੇ ਵਿਚ ਖੇਡੇ ਜਾਣਗੇ। 29 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿਚ ਖੇਡਿਆ ਜਾਵੇਗਾ। ਇਸਦਾ ਵੈਨਿਊ ਹੁਣ ਨਿਰਧਾਰਤ ਕੀਤਾ ਜਾਵੇਗਾ। ਕੀਵੀ ਟੀਮ ਤਿੰਨ ਟੀ-20 1, 4 ਅਤੇ 7 ਨਵੰਬਰ ਨੂੰ ਦਿੱਲੀ, ਰਾਜਕੋਟ ਅਤੇ ਤ੍ਰਿਵਨੰਤਪੁਰਮ ਵਿਚ ਹੋਣਗੇ।
ਪ੍ਰੋਗਰਾਮ ਇਸ ਪ੍ਰਕਾਰ ਹਨ—